ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/166

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖਕੀ ਟਿੱਪਣੀਆਂ ਦੀ ਅਣਹੋਂਦ ਹੈ। ਪਰਿਸਥਿਤੀਆਂ ਖ਼ੁਦ ਆਪਣੇ ਮੂੰਹੋਂ ਬੋਲਦੀਆਂ ਹਨ। ਇਹਨਾਂ ਕਹਾਣੀਆ ਵਿਚਲਾ ਉੱਤਮ-ਪੁਰਖ ਵੀ ਇਕ ਪਰਸਥਿਤੀ ਵਜੋਂ ਹੀ ਭਾਗ ਲੈ ਰਿਹਾ ਹੈ, ਬਾਹਰ ਰਹਿ ਕੇ ਟਿੱਪਣੀ ਨਹੀਂ ਕਰ ਰਿਹਾ।

'ਤੋਤਾ ਚਸ਼ਮ', 'ਦਾਦ ਦੇਣ ਵਾਲੇ' ਅਤੇ 'ਕਾਲੀ ਚਿੜੀ ਤੇ ਮਹਾਭਾਰਤ' ਕਹਾਣੀਆਂ ਨੂੰ ਬੇਗਾਨਗੀ ਦੇ ਦ੍ਰਿਸ਼ਟੀਕੌਨ ਤੋਂ ਵਧੇਰੇ ਠੀਕ ਤਰ੍ਹਾਂ ਸਮਝਿਆ ਜਾ ਸਕਦਾ ਹੈ। ਖ਼ਾਸ ਕਰਕੇ ਜੇ ਅਸੀਂ ਇਹ ਯਾਦ ਰਖੀਏ ਕਿ ਪੈਸੇ ਦੀ ਸਰਦਾਰੀ ਵਾਲੇ ਸਮਾਜ ਵਿਚ ਬੇਗਾਨਗੀ ਦਾ ਡੰਗ ਹਰ ਇਕ ਨੂੰ ਵੱਜਦਾ ਹੈ, ਸਿਰਫ਼ ਇਸ ਦਾ ਅਸਰ ਵੱਖ ਵੱਖ ਹਾਲਤਾਂ ਵਿਚ ਵੱਖ ਵੱਖ ਹੁੰਦਾ ਹੈ। ਇਹੋ ਜਿਹੇ ਸਮਾਜ ਵਿਚਲਾ ਮਨੁੱਖ ਜਦੋ ਆਤਮਾ ਦੀ ਸ਼ਾਂਤੀ ਦੀ ਢੂੰਡ ਵਿਚ ਨਿਕਲਦਾ ਹੈ, ਤਾਂ ਉਹ ਇਸ ਗੱਲ ਤੋਂ ਚੇਤੰਨ ਨਹੀਂ ਹੁੰਦਾ ਕਿ ਇਸ ਸਰਦਾਰੀ ਨੇ ਉਸ ਦੀ ਆਤਮਾ ਨੂੰ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੁੰਦਾ ਹੈ, ਅਤੇ ਉਸ ਦੀ ਥਾਂ ਝਾਵਲਾ ਰੱਖ ਦਿੱਤਾ ਹੁੰਦਾ ਹੈ। ਇਸੇ ਤਰ੍ਹਾਂ ਕਲਾ ਦੀ ਪ੍ਰਸੰਸਾ ਕਰਨ ਦਾ ਦਾਅਵਾ ਅਸਲ ਵਿਚ ਕਲਾ ਨੂੰ ਜਾਇਦਾਦ ਵਜੋਂ ਅਪਣਾਉਣ ਅਤੇ ਛੱਡਣ ਦੇ ਹੱਕ ਦਾ ਦਾਅਵਾ ਹੁੰਦਾ ਹੈ। ਸਮਾਜਕ ਹਾਲਤਾਂ ਤੋਂ ਨਿਰੋਲ ਬੁਧੀਜੀਵੀ ਬਗ਼ਾਵਤ ਅਸਲ ਵਿਚ ਉਹਨਾਂ ਹਾਲਤਾਂ ਤੋਂ ਤੋਤਾ-ਚਸ਼ਮੀ ਹੁੰਦੀ ਹੈ। ਹਰ ਸਥਿਤੀ ਵਿਚ ਠੱਗਿਆ ਜਾਣਾ ਇਹੋ ਜਿਹੇ ਮਨੁੱਖ ਦੀ ਹੋਣੀ ਹੁੰਦੀ ਹੈ। ਸਿਰਫ਼ ਇਸ ਸਥਿਤੀ ਨੂੰ ਭੁਗਤਦਾ ਹੋਇਆ ਵੀ ਉਹ ਆਪ ਇਸ ਨੂੰ ਨਹੀਂ ਸਮਝ ਰਿਹਾ ਹੁੰਦਾ।

'ਆਖ਼ਰੀ ਦਿਨ', 'ਪਹਿਲੀ ਉਦਾਸੀ', 'ਕਾਲੇ ਖੂਹ' ਤੇ ਜੰਗਲੀ ਘੋੜੇ' ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਹਨ। 'ਕਾਲੇ ਖੂਹ' ਇਕ 'ਅਲੈਗਰੀ' ਹੈ - ਕਾਲੀ-ਬੋਲੀ ਰਾਤ ਵਿਚ ਅੱਖਾਂ ਤੋਂ ਬਿਨਾਂ ਰਥ ਨੂੰ ਚਲਾ ਰਹੇ ਰਥਵਾਨ ਦੀ। 'ਆਖ਼ਰੀ ਦਿਨ' ਮਨੁੱਖੀ ਅਹਿਸਾਸ ਦੇ ਇਕ ਪਲ ਨੂੰ ਫੜਨ ਅਤੇ ਸਮਝਣ ਦਾ ਯਤਨ ਹੈ। ‘ਜੰਗਲੀ ਘੋੜੇ' ਦੇ ਕੁੜੀਆਂ ਦੀ ਕਲਪਣਾ ਦੀ ਥਾਹ ਲੈਣ ਦਾ ਯਤਨ ਹੈ। ਪਹਿਲੀ ਉਦਾਸੀਂ ਇਕ ਉਪਭਾਵਕ ਜਿਹਾ ਪਰਾਕਥਨ ਹੈ।

ਜਿਥੋਂ ਤਕ ਇਕ ਹੋਰ ਫਾਲਤੂ ਔਰਤ' ਦਾ ਸਵਾਲ ਹੈ, ਮੇਰਾ ਯਕੀਨ ਹੈ ਕਿ ਅਜੀਤ ਕੌਰ ਨੂੰ ਫ਼ਾਲਤੂ ਔਰਤਾਂ ਦੀ ਅਲਮ-ਬਰਦਾਰੀ ਛੱਡ ਦੇਣੀ ਚਾਹੀਦੀ ਹੈ। ਜਾਂ ਇਸ ਸਮੱਸਿਆ ਨੂੰ ਵੀ ਭਰਪੂਰ ਯਥਾਰਥ ਦੇ ਪਿਛੋਕੜ ਵਿਚ ਰਖ ਕੇ ਦੇਖਣਾ ਚਾਹੀਦਾ ਹੈ, ਨਾ ਕਿ ਫ਼ਾਲਤੂ ਕਿਸਮ ਦੇ ਆਦਮੀਆਂ ਦੇ ਖ਼ਿਲਾਫ਼ ਉਪਭਾਵਕ, ਛਾਲਤ ਅਤੇ ਨਿਪੁੰਸਕ ਜਿਨ੍ਹਾਂ ਰੋਹ ਪੈਦਾ ਕਰਨ ਲਈ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

( ਸਮਦਰਸ਼ੀ - ਨਵੰਬਰ 1985

160