ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੂਪਾਂ ਨਾਲੋਂ ਨਿਖੇੜਦੀ ਹੈ।

‘ਛੋਟੀ ਕਹਾਣੀ ਬਾਹਰ-ਮੁਖੀ ਸਾਹਿਤ (Objective Literature) ਜਾਂ ਕਥਾ-ਸਾਹਿਤ ਦੀ ਇਕ ਸਫਲ ਸ਼ਾਖ਼ ਹੈ। ਮਹਾਕਾਵਿ ਤੇ ਖੰਡ-ਕਾਵਿ ਕਵਿਤਾ ਵਿੱਚ, ਨਾਵਲ ਤੇ ਛੋਟੀ ਕਹਾਣੀ ਗੱਦ ਵਿੱਚ, ਅਤੇ ਸੰਪੂਰਨ ਨਾਟਕ ਤੇ ਇਕਾਂਗੀ ਮਿਸ੍ਰਿਤ ਹੁਨਰ ਦੇ ਰੂਪ ਵਿੱਚ ਇਕੋ ਟੱਬਰ ਦੇ ਭੈਣ-ਭਾਈ ਹਨ। ਇਹ ਜਨਤਾ 'ਤੇ ਬਹੁਤਾ ਪ੍ਰਭਾਵ ਪਾਉਣ ਵਾਲੇ ਸਾਹਿਤਕ ਰੂਪ ਹਨ। ਇਸ ਵਿਚ ਗਾੜੇ ਵਿਚਾਰ ਸੌਖੇ ਰੂਪ ਵਿਚ ਦਿੱਤੇ ਜਾਂਦੇ ਹਨ। ਨਿੱਜੀ-ਸੰਗੀਤਕ ਤੇ ਵਿਚਾਰ-ਪ੍ਰਧਾਨ ਕਵਿਤਾਵਾਂ ਆਪਣੀ ਸੰਖੇਪਤਾ, ਸੁਝਾਊਪਨ, ਉਚੇਰੀ ਕਲਪਨਾ, ਸੁਖਮਤਾ ਆਦਿ ਕਾਰਨ ਅਤੇ ਦਾਰਸ਼ਨਿਕ ਗੱਦ-ਰਚਨਾਵਾਂ ਆਪਣੀ ਖੁਸ਼ਕ-ਦਲੀਲੀ ਕਾਰਨ ਕਈ ਵਾਰ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੀਆਂ। ਪਰ ਕਹਾਣੀ ਵਿੱਚ ਪਾਤਰ, ਉਨ੍ਹਾਂ ਦੇ ਕੰਮ, ਗੱਲਬਾਤ, ਯਥਾਰਥਵਾਦੀ ਕਲਪਨਾ ਆਦਿ ਵਿਚਾਰਾਂ ਨੂੰ ਆਮ ਜਨਤਾ ਦੇ ਪਚਣ-ਯੋਗ ਹਲਕੀ ਮਾਨਸਕ ਖ਼ੁਰਾਕ ਦੇ ਰੂਪ ਵਿਚ ਲੈ ਆਉਂਦੇ ਹਨ।...... ਸਾਰੀ ਰਚਨਾ ਹੀ ਕਿਸੇ ਵਿਚਾਰ ਦੀ ਮਾਨੇ ਕਥਾ-ਰੂਪ ਵਿਆਖਿਆ ਹੁੰਦੀ ਹੈ ....।'

ਇਸ ਅਨੁਸਾਰ ਸੁਜਾਨ ਸਿੰਘ ਖ਼ਾਸ ਤਰ੍ਹਾਂ ਦੀ ਕਵਿਤਾ ਅਤੇ ਦਾਰਸ਼ਨਿਕ ਗੱਦ ਰਚਨਾਵਾਂ ਨੂੰ ਛੱਡ ਕੇ ਬਾਕੀ ਹਰ ਰਚਣੇਈ ਸਾਹਿਤ ਨੂੰ, ਅਤੇ ਖ਼ਾਸ ਕਰਕੇ ਕਹਾਣੀ ਨੂੰ ਆਮ ਜਨਤਾ ਦੇ ਪਚਣ-ਯੋਗ ਹਲਕੀ ਮਾਨਸਕ ਖੁਰਾਕ' ਸਮਝਦਾ ਹੈ, ਜਿਸ ਤੋਂ ਉਸ ਦਾ ਭਾਵ ਇਹ ਲੱਗਦਾ ਹੈ ਕਿ ਇਹਨਾਂ ਨੂੰ ਆਮ ਜਨਤਾ ਦੇ ਪਚਣ-ਯੋਗ ਹਲਕੀ ਮਾਨਸਕ ਖੁਰਾਕ' ਹੋਣਾ ਚਾਹੀਦਾ ਹੈ ਅਤੇ ਕਹਾਣੀ ਨੂੰ ਕਿਸੇ ਵਿਚਾਰ ਦੀ ਕਥਾ-ਰੂਪ ਵਿਆਖਿਆ ਹੋਣਾ ਚਾਹੀਦਾ ਹੈ।

ਸੁਜਾਨ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਇਸ ਸੰਬਾਦ ਦਾ ਹੁੰਗਾਰਾ, ਸੰਤ ਸਿੰਘ ਸੇਖ ਨੇ ਭਰਆ। ਪ੍ਰੋ. ਮੋਹਨ ਸਿੰਘ ਦੇ ਕਹਾਣੀ-ਸੰਗ੍ਰਹਿ ਨਿੱਕੀ ਨਿੱਕੀ ਵਾਸ਼ਨਾ ਦੇ ਸੰਖੇਪ ਜਿਹੇ ਮੁਖਬੰਧ (1942) ਵਿਚ ਉਹ ਲਿਖਦਾ ਹੈ:

‘ਕਹਾਣੀ, ਕਲਾ ਦਾ ਇਕ ਰੂਪ ਹੈ ਜਿਸ ਬਾਰੇ ਅਜਕਲ ਕਿਸੇ ਦੇਸ਼ ਵਿੱਚ ਵੀ ਕੋਈ ਬਹੁਤ ਕਰੜੀ ਠੁਕ ਨਹੀਂ। ਕਈ ਰਚਨਾਂ ਐਸੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਕਈ ਪਾਰਖੁਆਂ ਲਈ ਕਹਾਣੀ ਕਹਿਣਾ ਕੁਝ ਮੁਸ਼ਕਲ ਜਿਹੀ ਗੱਲ ਜਾਪਦੀ ਹੈ। ਪੰਜਾਬੀ ਵਿੱਚ ਕਹਾਣੀ ਦੀਆਂ ਰੂਪਕ ਹੱਦਾਂ ਬਾਰੇ ਕਾਫ਼ੀ ਮਤ-ਭਦ ਹੈ। ਤੇ ਸਰਦਾਰ ਸੁਜਾਨ ਸਿੰਘ ਨੇ ਆਪਣੀ ਪੁਸਤਕ 'ਦੁਖ ਸੁੱਖ' ਦੇ ਮੁਖਬੰਧ ਵਿੱਚ ਇਸ ਭੇਦ ਨੂੰ ਪਰਗਟ ਕਰ ਕੇ ਇਕ ਸੋਹਣੀ ਗੱਲ ਕੀਤੀ ਹੈ। ਕਿਉਂਕਿ ਇਹਨਾਂ ਭੇਦਾਂ ਨੂੰ ਇਤਨਾ ਦੂਰ ਕਰਨਾ ਨਹੀਂ ਜਿਤਨਾ ਸਮਝਣਾ ਜ਼ਰੂਰੀ ਹੈ। ਮਤਿ-ਭੇਦ ਰਹਿਣਗੇ ਪਰ ਜੇ ਪਾਰਖੂ ਤੇ ਪਾਠਕ ਇਨ੍ਹਾਂ ਨੂੰ ਸਮਝ ਲੈਣ ਤਾਂ ਸਿਰਛ

24