ਸਮੱਗਰੀ 'ਤੇ ਜਾਓ

ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ, ਸਗੋ’ ਕੋਈ ਹੋਰ ਮੰਤਵ ਸਿੱਧ ਕਰਨਾ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਇਸ ਮਨੋਰਥ ਦੀ ਅਣਹੋਂਦ ਹੀ ਇਹਨਾਂ ਨੂੰ ਆਧੁਨਿਕ ਛੋਟੀ ਕਹਾਣੀ ਤੋਂ ਵੱਖਰਾ ਰੱਖਦੀ ਹੈ।"

ਪਰ ਨਾਟਕ ਵੀ ਸ਼ੁੱਧ (ਯੂਨਾਨੀ, ਤਿੰਨ ਏਕਤਾਵਾਂ ਵਾਲੇ) ਅਤੇ ਵਿਸ਼ੁੱਧ (ਭਾਰਤੀ, ਸ਼ੇਕਸਪੀਅਰੀ ਆਦਿ) ਹੁੰਦੇ ਹਨ। ਇਸੇ ਅਨੁਸਾਰ ਲੇਖ ਛੋਟੀ ਕਹਾਣੀ ਵਿੱਚ ਵੀ ਸੁੱਧ ਵਿਸ਼ੁੱਧ ਰੂਪ ਦੀ ਖੁੱਲ ਦੇਣ ਨੂੰ ਤਿਆਰ ਹੈ।

ਕਹਾਣੀ ਦੀ ਸੰਖੇਪਤਾ ਨੂੰ ਪਰਿਭਾਸ਼ਤ ਕਰਦਿਆਂ ਸ਼ੇਖੋਂ ਦੋ ਤਰ੍ਹਾਂ ਦੇ ਮਾਪ ਦੇਂਦਾ ਹੈ -ਇਕ, ਭੌਤਿਕ (ਆਕਾਰ ਦੋ ਹਜ਼ਾਰ ਤੇ ਛੇ ਹਜ਼ਾਰ ਸ਼ਬਦ ਦੇ ਵਿਚਕਾਰ ਹੋਵੇ, ਪੜ੍ਹਨ ਵਿੱਚ ਨਿਪੁੰਣ ਪਾਠਕ ਨੂੰ ਅੱਧੇ ਕੁ ਘੰਟੇ ਤੋਂ ਵੱਧ ਘੱਟ ਹੀ ਲੱਗੇ)। ਦੂਜਾ, ਬਣਤਰੀ ਜਾਂ ਸੰਰਚਣਾਤਮਕ (ਅਸਲ ਵਿਚ ਛੋਟੀ ਕਹਾਣੀ ਦਾ ਆਕਾਰ ਉਤਨਾ ਹੀ ਚਾਹੀਦਾ ਹੈ ਜਿਤਨੇ ਦੀ ਉਸ ਵਿਚਲੀ ਘਟਨਾ ਅਧਿਕਾਰੀ ਹੋਵੇ)। ਇਹਨਾਂ ਵਿਚੋਂ ਪਹਿਲੇ ਮਾਪ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਨਿਰੋਲ ਅੰਕੜਿਆਂ ਦੇ ਸਿਰ 'ਤੇ ਕਲਾ, ਦਾ ਕੋਈ ਮਾਪ ਨਹੀਂ ਘੜਿਆ ਜਾ ਸਕਦਾ। ਦੂਜੇ ਮਾਪ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਸਾਨੂੰ ਇਹ ਕਿਵੇਂ ਪਤਾ ਲੱਗੇ, ਕਿ ਕੋਈ ਘਟਨਾ ਕਿੰਨੇ ਕੁ ਆਕਾਰ ਦੀ ਅਧਿਕਾਰੀ ਹੈ? ਇਸ ਦਾ ਇਥੇ ਸੇਖ ਨੇ ਕੋਈ ਉੱਤਰ ਨਹੀਂ ਦਿੱਤਾ, ਪਰ ਜੇ ਨਿੱਕੀ ਨਿੱਕੀ ਵਾਸ਼ਨਾ ਵਿਚਲੇ ਮੁਖਬੰਧ ਵਿਚਲੀ ਗੱਲ ਨੂੰ ਮਿਲਾ ਲਈਏ ਤਾਂ ਇਹ ਅਧਿਕਾਰ ਘਟਨਾ ਦੀਆਂ ਸੰਭਾਵਨਾਵਾਂ ਪੂਰੀ ਤਰ੍ਹਾਂ ਉਜਾਗਰ ਹੋਣ ਨਾਲ ਜੁੜਿਆ ਹੋਇਆ ਹੈ। ਪਰ ਤਾਂ ਵੀ ਇਹ ਗੱਲ ਅਨਿਸ਼ਚਿਤ ਰਹਿ ਜਾਂਦੀ ਹੈ, ਕਿਉਂਕਿ ਘਟਨਾਵਾਂ ਦਾ ਵਰਗੀਕਰਣ ਨਾ ਤਾਂ ਆਕਾਰ ਅਧਿਕਾਰ ਦੇ ਹਿਸਾਬ ਨਾਲ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸੰਭਾਵਨਾਵਾਂ ਦੇ ਹਿਸਾਬ ਨਾਲ। ਅਸਲ ਵਿਚ ਇਹ ਨੇ ਸ਼ਬਦ (ਆਕਾਰ ਅਧਿਕਾਰ/ਸੰਭਾਵਨਾ) ਕਹਾਣੀ ਦੀ ਸਮੁੱਚੀ ਸੰਰਚਨਾ ਦੇ ਅੰਦਰ ਹੀ ਅਰਥ ਪਾਉਂਦੇ ਹਨ ਅਤੇ ਇਹਨਾਂ ਦੀ ਸਾਪੇਖਤਾਂ ਉਸ ਵਿਚਾਰ ਨੂੰ ਉਜਾਗਰ ਕਰਨ ਵਿਚ ਲੁਕੀ ਹੋਈ ਹੁੰਦੀ ਹੈ, ਜਿਸ ਨੂੰ ਸੁਜਾਨ ਸਿੰਘ ਕਹਾਣੀ ਦਾ ਮਕਸਦ ਕਹਿੰਦਾ ਹੈ, ਪਰ ਜਿਸ ਦਾ ਇਥੇ ਕੋਈ ਜ਼ਿਕਰ ਨਹੀਂ।

ਇਥੇ ਹੀ ਸੇਖੋਂ ਘਟਨਾ ਨੂੰ ਇਕ ਹੋਰ ਨਕਤੇ ਤੋਂ ਵੀ ਦੇਖਦਾ ਹੈ। ਉਸ ਅਨੁਸਾਰ ਕਈ ਘਟਨਾਂ ਅਜਿਹੀਆਂ ਹੁੰਦੀਆਂ ਹਨ ਜਿਨਾਂ ਦੀ ਮਹੱਤਤਾ ਇਤਨੀ ਨਹੀਂ ਹੁੰਦੀ ਜੋ ਉਨ੍ਹਾਂ ਨੂੰ ਇਤਿਹਾਸ ਜਾਂ ਨਾਵਲ ਦਾ ਰੂਪ ਦਿੱਤਾ ਜਾਵੇ।' ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਅਲਪ-ਮਹੱਤਾ ਵਾਲੀਆਂ ਹੀ ਇਹ ਘਟਨਾਵਾਂ ਨਿੱਕੀ ਕਹਾਣੀ ਦਾ ਵਸਤੁ ਬਣਦੀਆਂ ਹਨ? ਅਤੇ ਕੀ ਨਿੱਕੀ ਕਹਾਣੀ ਦੇ ਨਿੱਕੇਪਣ ਦਾ ਭੇਦ ਇਸੇ ਗੱਲ ਵਿੱਚ ਲੁਕਿਆ ਹੋਇਆ ਹੈ ਕਿ, ਇਹ ਅਲਪ-ਮਹੱਤਾ ਵਾਲੀ ਘਟਨਾ ਨਾਲ ਸੰਬੰਧਤੇ ਹੁੰਦੀ ਹੈ? ਤਾਂ ਕਹਾਣੀ ਦੀ ਮਹੱਤਾ ਵੀ ਅਜੀਬ ਹੈ ਜਿਹੜੀ ਘਟਨਾ ਦੀ ਮਹੱਤਵਹੀਣਤਾ ਉਪਰ ਟਿੱਕੀ ਹੋਈ ਹੈ।

ਕਹਾਣੀ ਦੀ ਬਣਤਰ ਦੇ ਪੱਖ, ਸੇਖੋਂ ਨੇ ਇਕ ਹੋਰ ਮਹੱਤਵਪੂਰਨ ਗੱਲ ਕੀਤੀ ਹੈ।

27

27