ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰੇ ਜੋ ਕੁਝ ਵੀ ਲਿਖਿਆ ਗਿਆ, ਉਸ ਵਿਚ ਪਿਛਲੇ ਕਾਂਡ ਵਿਚਲੇ ਚਾਰਾਂ ਹੀ ਲੇਖਕਾਂ ਦੇ ਕਥਨਾਂ ਦੀਆਂ, ਅਤੇ ਖ਼ਾਸ ਕਰਕੇ ਸੰਤ ਸਿੰਘ ਸੇਖੋਂ ਦੀ ਉਪਰਲੀ ਲਿਖਤ ਦੀਆਂ ਪ੍ਰਤਿਧੁਨੀਆਂ ਸੁਣਾਈ ਦੇਂਦੀਆਂ ਹਨ- ਕਿਤੇ ਨਿਯਮਾਂ ਦੇ ਰੂਪ ਵਿਚ, ਕਿਤੇ ਭਰਾਂਤੀਆਂ ਦੇ ਰੂਪ ਵਿਚ।
ਇਸ ਪੱਖੋ` ਡਾ. ਅਤਰ ਸਿੰਘ ਦਾ ਲੇਖ 'ਨਿੱਕੀ ਕਹਾਣੀ ਤੇ ਮਨੁੱਖੀ ਅਨੁਭਵ' ਸਭ ਤੋਂ ਪਹਿਲਾਂ ਧਿਆਨ ਮੰਗਦਾ ਹੈ। ਇਹ ਲੇਖ ਡਾ. ਅਤਰ ਸਿੰਘ ਦੀਆਂ ਪਹਿਲੀਆਂ ਲਿਖਤਾਂ ਵਿਚੋਂ ਇਕ ਹੈ। ਇਸ ਲਈ ਇਸ ਵਿਚ ਦਾਰਸ਼ਨਿਕ ਡੂੰਘਾਈ ਅਤੇ ਇਕਸਾਰਤਾ ਦੇਖਣਾ ਵਿਅਰਥ ਹੋਵੇਗਾ, ਬਾਵਜੂਦ ਇਸ ਦੀ ਇਸ ਤਰ੍ਹਾਂ ਦੀ ਦਿੱਖ ਦੇ। ਕਈ ਗੱਲਾਂ ਵਿਚ ਨਵੇਂ ਨਵੇਂ ਆਲੋਚਕ ਦਾ ਗਭਰੀਟ ਉਤਸ਼ਾਹ ਵੀ ਆਪਣੀ ਚੁਗਲੀ ਕਰ ਜਾਂਦਾ ਹੈ, ਖ਼ਾਸ ਕਰਕੇ ਸਥਾਪਤ ਸੰਕਲਪਾਂ ਨੂੰ ਆਪਣੇ ਨਿੱਜੀ ਅਰਥ ਦੇਣ ਦੇ ਯਤਨਾਂ ਵਿਚ, ਜਿਵੇਂ ਕਿ ਕਲਾ ਕਲਾ ਲਈ, ਮਨੋਰਥਵਾਦ, ਪ੍ਰਗਤੀਵਾਦ, ਪ੍ਰਯੋਗਵਾਦ ਆਦਿ ਨੂੰ। ਇਹੀ ਉਤਸ਼ਾਹ ਗ਼ਲਤ ਤਰਾਂ ਦੇ ਵਿਰੋਧੀ ਜੱਟ ਸਿਰਜਣ ਵਿਚ ਵੀ ਦਿਖਾਈ ਦੇਂਦਾ ਹੈ, ਜਿਵੇਂ ਕੇ ਰਚਨਾ/ਵਰਤਣ (ਜਿਵੇਂ ਕਿ ਰਚੇ ਜਾਣ ਤੋਂ ਬਿਨਾਂ ਵੀ ਕੁਝ ਵਰਤਿਆ ਜਾ ਸਕਦਾ ਹੈ, ਜਾਂ ਕਿਸੇ ਚੀਜ਼ ਦੇ ਰਚੇ ਜਾਣ ਤੋਂ ਮਗਰੋਂ ਜਿਵੇਂ ਉਸ ਦੀ ਵਰਤੋਂ ਉਤੇ ਪਾਬੰਦੀ ਲਗ ਜਾਂਦੀ ਹੈ।)। ਇਸੇ ਤਰਾਂ ਦੀ ਭਰਾਤੀ ਰਚਨਾ ਦੇ ਮਨੋਰਥ ਰੱਖਣ ਜਾਂ ਨਾ ਰੱਖਣ ਬਾਰੇ ਹੈ, ਕਿਉਂਕਿ ਪ੍ਰਭਾਵ ਇਹ ਪੈਂਦਾ ਹੈ ਕਿ ਰਚਨਾ ਮਨੋਰਥ ਤੋਂ ਬਿਨਾਂ ਵੀ ਹੋ ਸਕਦੀ ਹੈ ਅਤੇ ਰਚਨਾ ਲਈ ਕੋਈ ਮਨੋਰਥ ਰੱਖਣਾ ਕਲਾ ਵਜੋਂ ਆਪਣੀ ਹੋਂਦ ਨੂੰ ਰੱਦ ਕਰਨਾ ਹੁੰਦਾ ਹੈ।
ਪਰ ਇਸ ਸਭ ਕੁਝ ਦੇ ਬਾਵਜੂਦ ਇਹ ਲੇਖ ਪੰਜਾਬੀ ਵਿਚ ਨਿੱਕੀ ਕਹਾਣੀ ਬਾਰੇ ਬਹਿਸ ਨੂੰ ਇਕ ਉਚੇਰੀ ਪੱਧਰ ਉਤੇ ਲੈ ਜਾਂਦਾ ਹੈ ਅਤੇ ਨਿੱਕੀ ਕਹਾਣੀ ਦੀ ਰੂਪਾਕਾਰਕ ਸਮੱਸਿਆ ਨੂੰ ਦਾਰਸ਼ਨਿਕ ਆਧਾਰ ਉਤੇ ਨਜਿੱਠਣ ਦੀ ਕੋਸ਼ਿਸ਼ ਕਰਦਾ ਹੈ। ਇਸ ਲੇਖ ਵਿੱਚ ਨਿੱਕੀ ਕਹਾਣੀ ਨੂੰ ਪਰਿਭਾਸ਼ਤ ਕਰਨ ਲੱਗਿਆਂ ਸ਼ਬਦਾਂ ਨੂੰ ਗਿਨਣ ਜਾਂ ਸਮੇਂ ਨੂੰ ਮਾਪਣ ਦੇ ਚੱਕਰ ਵਿਚ ਨਹੀਂ ਪਿਆ ਗਿਆ, ਅਤੇ ਨਾ ਹੀ ਘਟਨਾ ਦੇ ਇਕ ਜਾਂ ਬਹੁਤੀਆਂ ਹੋਣ, ਪ੍ਰਭਾਵ ਦੇ ਇਕਹਿਰੇ ਜਾਂ ਇਕਾਗਰ ਹੋਣ ਦੀ ਗੱਲ ਕੀਤੀ ਗਈ ਹੈ। ਇਹ ਗੱਲਾਂ ਉਸ ਵਾਸਤੇ ਨਿੱਕੀ ਕਹਾਣੀ ਨੂੰ ਪਰਿਭਾਸ਼ਤ ਕਰਨ ਵਿਚ ਪ੍ਰਾਥਮਿਕ ਮਹੱਤਾ ਰੱਖਦੀਆਂ ਨਹੀਂ ਲੱਗਦੀਆਂ। ਉਸ ਵਾਸਤੇ ਪ੍ਰਾਥਮਿਕ ਮਹੱਤਾ ਰੂਪ ਅਤੇ ਵਸਤੂ ਦੇ ਰਿਸ਼ਤੇ ਨੂੰ ਸਮਝਣ ਦੀ ਹੈ, ਜਿਸ ਵਿਚ ਬੁਨਿਆਦੀ ਮਿਥਣ ਇਹ ਹੈ ਕਿ ਰੂਪ ਵਸਤੂ ਉਤੇ ਨਿਰਭਰ ਕਰਦਾ ਹੈ। ਅਤੇ ਵਸਤੂ ਰੂਪ ਨੂੰ ਨਿਸਚਿਤ ਕਰਦਾ ਹੈ। ਵਸਤ ਵਿੱਚ ਆਈ ਤਬਦੀਲੀ ਰੂਪ ਵਿਚ ਵੀ ਤਬਦੀਲੀ ਲੈ ਆਉਂਦੀ ਹੈ ਅਤੇ ਬਦਲਿਆ ਹੋਇਆ ਵਸਤੂ ਆਪਣੇ ਅਨੁਕੂਲ ਰੂਪ ਨੂੰ ਜਨਮ ਦੇ ਲੈਂਦਾ ਹੈ। ਇਸ ਲਈ ਲੋੜ ਵਸਤੂ ਵਿਚਲੀ ਉਸ ਤਬਦੀਲੀ ਨੂੰ ਪਛਾਨਣ ਦੀ ਹੈ, ਜਿਸ ਨੇ ਨਿੱਕੀ ਕਹਾਣੀ ਦੀ ਵਿਧਾ ਨੂੰ ਜਨਮ ਦਿੱਤਾ, ਜਾਂ ਇਸ ਦੇ ਪੈਦਾ ਹੋਣ ਨੂੰ ਲਾਜ਼ਮੀ ਬਣਾਇਆ। ਇਸ ਦੇ ਰੂਪਗਤ ਲੱਛਣਾਂ ਨੂੰ ਨਿਖੇੜਣਾ ਤਾਂ ਮਗਰੋਂ' ਦੀ ਗੱਲ ਹੈ।

51