ਇਸ ਦੀ ਰਚਨਾ ਵੀ ਹੁੰਦੀ ਹੈ। ਜਦ ਕਿ 'ਕਹਾਣੀ ਦੀ ਪਹਿਲੀ ਲੋੜ ਹੈ ਕਹਾਣੀਕਾਰ ਤੇ ਦੂਸਰੀ ਲੋੜ ਹੈ ਸਰੋਤਾ। ਇਹਨਾਂ ਦੋਹਾਂ ਦੇ ਵਿਚਕਾਰ ਸਹਿਜ ਰਿਸ਼ਤਾ ਕਹਾਣੀ ਹੈ, ਕਹਾਣੀ ਦਾ ਸਿਧਾਂਤ ਨਹੀਂ।' ਤਾਂ ਕੀ ਕਵੀ ਅਤੇ ਪਾਠਕ ਵਿਚਕਾਰ ਸਹਿਜ-ਰਿਸ਼ਤਾ ਨਹੀਂ ਹੋ ਸਕਦਾ? ਤੇ ਜੇ ਹੋ ਸਕਦਾ ਹੈ ਤਾਂ ਕੀ ਇਹ ਕਵਿਤਾ ਦਾ ਨਹੀਂ, ਸਗੋਂ ਕਵਿਤਾ ਦੇ ਸਿਧਾਂਤ ਦਾ ਹੈ? ਕੀ ਭਾਈ ਵੀਰ ਸਿੰਘ ਅਤੇ ਪੂਰਨ ਸਿੰਘ ਨੂੰ ਸਮਝਣ ਲਈ ਪਹਿਲਾਂ ਕਵਿਤਾ ਬਾਰੇ ਉਹਨਾਂ ਦੇ ਸਿਧਾਂਤ ਬਾਰੇ ਜਾਣਨਾ ਜ਼ਰੂਰੀ ਹੈ? ਬਹੁਤੇ ਪਾਠਕਾਂ ਨੂੰ ਤਾਂ ਪਤਾ ਵੀ ਨਹੀਂ ਕਿ ਉਹਨਾਂ ਨੇ ਕਵਿਤਾ ਬਾਰੇ ਕੋਈ ਸਿਧਾਂਤ ਵੀ ਘੜਿਆ ਹੋਇਆ ਹੈ, ਪਰ ਤਾਂ ਵੀ ਉਹ ਉਹਨਾਂ ਦੀਆਂ ਰਚਨਾਵਾਂ ਦਾ ਆਨੰਦ ਮਾਣਦੇ ਹਨ।
ਸੋ ਹੁਣ ਤੱਕ ਸਿੱਟਾ ਇਹ ਨਿਕਲਦਾ ਹੈ ਕਿ ਕਹਾਣੀ ਦਾ ਸ਼ਾਸਤਰ ਜਾਂ ਸਿਧਾਂਤ ਨਾ ਤਾਂ ਹੈ, ਨਾ ਹੋ ਸਕਦਾ ਹੈ, ਨਾ ਹੋਣਾ ਚਾਹੀਦਾ ਹੈ, ਨਾ ਇਸ ਤੀ ਲੋੜ ਹੈ। ਕਿਉਂਕਿ 'ਕਹਾਣੀ ਸਾਰੇ ਸਾਹਿਤ-ਰੂਪਾਂ ਵਿਚ ਸਭ ਤੋਂ ਵਧੀਕ ਆਜ਼ਾਦ ਹੈ' ਅਤੇ ਇਸ ਦੇ 'ਮੁਕਤ ਚਰਿਤ੍ਰ ਦੀਆਂ ਜੜ੍ਹਾਂ ਵੀ ਕਿਸੇ ਨਿਸ਼ਚਿਤ ਕਥਾ-ਸ਼ਾਸਤਰ ਦੀ ਅਣਹੋਂਦ ਵਿਚ ਹਨ।' ਇਥੇ ਜੇ ਮਾਤਰਾ ਅਤੇ ਗੁਣ ਦੇ ਫ਼ਰਕ ਦਾ ਸਵਾਲ ਮੁੜਕੇ ਨਾ ਵੀ ਉਠਾਈਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਹਾਣੀ ਵਰਗੇ ਮੁਕਤ ਲੇਖਨ ਦਾ ਮੁਕਾਬਲਾ ਸਿਰਫ਼ ਨਿਬੰਧ ਨਾਲ ਹੀ ਨਹੀਂ ਕੀਤਾ ਜਾ ਸਕਦਾ, ਸਗੋਂ ਨਾਵਲ ਬਾਰੇ ਵੀ ਅਕਸਰ ਇਹੀ ਦਾਅਵਾ ਕੀਤਾ ਜਾਂਦਾ ਹੈ। ਸਗੋਂ ਨਾਵਲ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਜਿਉਂਦਾ ਹੀ ਇਸ ਕਰਕੇ ਹੈ ਕਿ ਇਹ ਇਕ ਮੁਕਤ ਲੇਖਣ ਹੈ, ਅਤੇ ਇਸ ਦੇ ਬੱਝਵੇਂ ਨੇਮ ਨਹੀਂ ਘੜੇ ਜਾ ਸਕਦੇ। ਪਰ ਇਸ ਦੇ ਬਾਵਜੂਦ ਸਾਨੂੰ ਨਾਵਲ ਦੇ ਸਿਧਾਂਤ ਬਾਰੇ ਕਈ ਪੁਸਤਕਾਂ ਲਿਖੀਆਂ ਮਿਲ ਜਾਂਦੀਆਂ ਹਨ। ਲੇਖਾਂ ਦੀ ਤਕਨੀਕ ਬਾਰੇ ਕਈ ਲੇਖ ਮਿਲ ਜਾਂਦੇ ਹਨ। ਤਾਂ ਕੀ ਕਥਾ-ਸ਼ਾਸਤਰ ਬਾਰੇ ਉਪਰੋਕਤ ਕਿਸਮ ਦੇ ਦਾਅਵੇ ਸਿਰਫ਼ ਕਿਸੇ ਜ਼ਿਮੇਵਾਰੀ ਤੋਂ ਸੁਰਖਰੂ ਹੋਣ ਲਈ ਤਾਂ ਨਹੀਂ ਕੀਤੇ ਜਾ ਰਹੇ?
ਕਥਾ-ਸ਼ਾਸਤਰ ਦੇ ਨਿਸ਼ੇਧ ਉਤੇ ਉਸਰੇ ਇਸ ਲੇਖ ਵਿਚ ਨਿੱਕੀ ਕਹਾਣੀ ਦੀ ਵਿਧਾ ਬਾਰੇ ਫਿਰ ਵੀ ਕੁਝ ਸੂਤਰ ਪੇਸ਼ ਕੀਤੇ ਗਏ ਹਨ। ਪਰ ਇਹ ਸੂਤਰ ਵੀ ਜਾਂ ਤਾਂ ਆਪਣੇ ਨਿਸ਼ੇਧ ਵਿਚ ਜਾ ਮੁੱਕਦੇ ਹਨ, ਜਾਂ ਸਵੈ-ਵਿਰੋਧ ਵਿਚ। ਉਦਾਹਰਣ ਵਜੋਂ, ਇਕ ਸੂਤਰ ਇਹ ਪੇਸ਼ ਕੀਤਾ ਗਿਆ ਹੈ ਕਿ 'ਕਹਾਣੀ ਤਾਂ ਸਹਿਜ-ਸਾਧਾਰਣ ਸੱਚ ਨੂੰ ਸਰਲ-ਸਪਸ਼ਟ ਰੂਪ ਵਿਚ ਕਹਿੰਦੀ ਹੈ।' ਜੇ ਇਹ ਸੂਤਰ ਠੀਕ ਹੋਵੇ ਤਾਂ ਹੋਰ ਕਹਾਣੀ ਦਾ ਸੱਚ ਬਿਨਾਂ ਕਿਸ ਕਸ਼ਟ ਦੇ ਪਾਠਕ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਅਤੇ ਕਿਉਂ ਕਿ ਇਹ ਸਹਿਜਸਾਧਾਰਣ ਅਤੇ ਸਰਲ-ਸਪਸ਼ਟ ਹੈ, ਇਸ ਲਈ ਇਸ ਸੱਚ ਦਾ ਇਕੋ ਸਰੂਪ ਅਤੇ ਇਕੋ ਵਿਆਖਿਆ ਹਰ ਪਾਠਕ ਅਤੇ ਆਲੋਚਕ ਦੇ ਮਨ ਵਿਚ ਆਉਣੀ ਚਾਹੀਦੀ ਹੈ। ਪਰ ਇੰਝ ਹੈ ਨਹੀਂ। ਜੇ ਅਸੀਂ ਸੋਖੇ ਦੀ ਕਹਾਣੀ 'ਪ੍ਰਮੀ ਦੇ ਨਿਆਣੇ' ਅਤੇ ਦੁੱਗਲ ਦੀ ਕਹਾਣੀ 'ਕਰਾਮਾਤ' ਦੀ ਹੀ ਉਦਾਹਰਣ ਲਈਏ, ਤਾਂ ਇਹਨਾਂ ਦੀਆਂ ਇਕ ਤੋਂ ਵਧ ਵਿਆਖਿਆਵਾਂ
57