ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਂਦਾ ਹੈ, ਜਿਸ ਬੋਲੀ ਨਾਲ ਉਹ ਮੁੜ ਅੰਦਰ ਜਾਂਦਾ ਅਤੇ ਜਿਸ ਕਾਰੇ ਨਾਲ ਉਹ ਕੁੜੀ ਦੇ ਆਕੜ ਭੰਨਦਾ ਹੈ, ਉਹ ਸਭ ਕੁਝ ਸਪਸ਼ਟ ਕਰਦਾ ਹੈ ਕਿ ਬਜ਼ੁਰਗ ਵਿਚ ਸ਼ਰਾਫ਼ਤ ਦਾ ਅੰਸ਼ ਸ਼ਾਇਦ ਢੂੰਡਣ ਵਾਲੀ ਗੱਲ ਹੋਵੇ। ਦੂਜਾ ਪਾਤਰ ਮਾਸਟਰ ਹੈ। ਜੇ ਉਸ ਦੇ ਪੇਸ਼ੇ ਕਰਕੇ ਅਸੀਂ ਉਸ ਨੂੰ ਪਵਿਤਰ ਮੰਨ ਲਈਏ ਤਾਂ ਅਸੀਂ ਗਲਤੀ ਕਰ ਰਹੇ ਹੋਵਾਂਗੇ। ਕਹਾਣੀ ਤੋਂ ਪ੍ਰਤੱਖ ਹੈ ਕਿ ਉਸ ਦੀ ਉਪਰਲੀ ਤਰ੍ਹਾਂ ਦੇ ਬਜ਼ੁਰਗ ਨਾਲ ਸਾਂਝ-ਭਿਆਲੀ ਪੁਰਾਣੀ ਹੈ, ਅਤੇ ਸ਼ਾਇਦ ਇਹ ਖਾਣ-ਪੀਣ ਤਕ ਹੀ ਸੀਮਿਤ ਨਹੀਂ। ਬੁੱਢਾ ਆਪਣੇ ਸਰੂਪ ਤੇ ਗਲਤ ਲਾਭ ਉਠਾਉਂਦਾ, ਕੁੜੀ ਨੂੰ ਭਰਮਾਂ ਅਤੇ ਫਸਾ ਲਿਆਇਆ ਹੈ। ਇਖ਼ਲਾਕ ਦਾ ਖ਼ਿਆਲ ਮਾਸਟਰ ਨੂੰ ਵੀ ਕੋਈ ਨਹੀਂ। ਇਹ ਘਟਨਾ ਐਸੇ ਮਾਹੌਲ ਵਿਚ ਵਾਪਰ ਰਹੀ ਹੈ ਜਿਸ ਵਿਚ ਸ਼ਰਾਫ਼ਤ ਦਾ ਪੱਲਾ ਵੈਸੇ ਹੀ ਸੱਖਣਾ ਹੈ। ਇਸ ਸਭ ਕਾਸੇ ਨੂੰ ਹੋਰ ਵੀ ਤੀਖਣਤਾ ਉਹ ਸਮਾਜਕ ਪਿਛੋਕੜ ਦੇਂਦਾ ਹੈ ਜਿਸ ਵਿਚ “ਹਿੰਦੂ-ਸਿੱਖ ਕੁੜੀਆਂ ਦਿਨ ਦੀ ਰੌਸ਼ਨੀ ਵਿਚ ਬਾਹਰ ਨਹੀਂ ਨਿਕਲ ਸਕਦੀਆਂ ਸਨ। ਮੁਸਲਮਾਨ ਗੰਡ ਲੰਘਦੀ-ਪਲੰਘਦੀ ਖਤ੍ਰਿਆਣਈ 'ਤੇ ਆਵਾਜ਼ਾਂ ਕੱਸ ਦਿਆ ਕਰਦੇ ਸਨ ਤੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀ।..." (ਸਫ਼ਾ 58 — ਦੂਜੀ ਐਡੀਸ਼ਨ, 1966)। ਸ਼ਿਕਾਰ ਪਹਿਲਾਂ ਵੀ ਔਰਤਾਂ ਹੁੰਦੀਆਂ ਸਨ। ਸ਼ਿਕਾਰ ਹੁਣ ਵੀ ਇਕ ਮਾਸੂਮ ਕੁੜੀ ਹੋ ਰਹੀ ਹੈ। ਇਹ ਕਹਾਣੀ ਉਸ ਕੁੜੀ ਦਾ ਦੁਖਾਂਤ ਹੈ ਜਿਹੜੀ ਸਰੀਰਕ ਮੌਤ ਤੋਂ ਨੱਸਦੀ ਹੈ ਅਤੇ ਦਿੱਸਦੀ ਬਜ਼ੁਰਗਾਂ ਦੇ ਲਾਰੇ ਵਿਚ ਆ ਕੇ ਇਖ਼ਲਾਕੀ ਮੌਤ ਸਹੇੜ ਲੈਂਦੀ ਹੈ।

ਚਾਨਣੀ ਰਾਤ ਦਾ ਦੁਖਾਂਤ, ਅੱਧੀ ਰਾਤ ਕਤਲ, ਸਤ ਦਿਨ ਸਵਰਗ ਵਿਚ, ਮੈਂਡਾ ਨਾਂ ਰਾਜਕਰਨੀ, ਔਰਤ ਜ਼ਾਤ, ਖੱਟਾ ਮਿੱਠਾ ਸੁਆਦ, ਗ਼ਲਤ ਮਲਤ, ਹਬੀਬ ਜਾਨ - ਕੁਝ ਹੋਰ ਕਹਾਣੀਆਂ ਹਨ, ਜਿਨ੍ਹਾਂ ਵਿਚ ਮੁਖ ਘਟਨਾ ਦਾ ਸੰਬੰਧ ਸਿੱਧਾ ਜਾਂ ਅਸਿੱਧਾ ਲਿੰਗ-ਸੰਬੰਧਾਂ ਨਾਲ ਹੈ, ਪਰ ਜਿਨ੍ਹਾਂ ਵਿਚ ਦੁੱਗਲ ਕਿਸੇ ਡੂੰਘੇ ਇਖ਼ਲਾਕੀ ਸੰਬਾਦ ਵਿਚ ਜੁਟਿਆ ਲੱਗਦਾ ਹੈ।

ਕਦਰਾਂ-ਕੀਮਤਾਂ ਦੇ ਇਸ ਸਾਰੇ ਸੰਬਾਦ ਵਿਚ ਲੇਖਕ ਨਿਰਪਖ ਹੋਣ ਦਾ ਪ੍ਰਭਾਵ ਪਾਉਂਦਾ ਹੈ। ਪਰ ਇਹ ਉਸ ਦੀ ਕਲਾ ਹੈ, ਰਜ਼ਾ ਨਹੀਂ। ਮਨੁੱਖੀ ਕਦਰਾਂ-ਕੀਮਤਾਂ ਦੇ ਸੰਬੰਧ ਵਿਚ ਲੇਖਕ ਨਿਰਪਖ ਨਹੀਂ ਹੁੰਦਾ, ਦੁੱਗਲ ਵੀ ਨਹੀਂ। ਅਤੇ ਜਿਥੇ ਉਸ ਨੂੰ ਖ਼ਿਆਲ ਦੇ ਕਿ ਭੁਲੇਖਾ ਪੈਣ ਦੀ ਸੰਭਾਵਨਾ ਹੈ, ਉਥੇ ਉਹ ਕੋਈ ਨਾ ਕੋਈ ਟਿੱਪਣੀ ਕਰ ਦੇਂਦਾ ਹੈ। ਔਰਤ ਜ਼ਾਤ ਕਹਾਣੀ ਦਾ ਨਾਂ ਇਸ ਤਰ੍ਹਾਂ ਦੀ ਟਿੱਪਣੀ ਹੈ। ਲੇਖਕ ਸ਼ਕੀਲ ਪ੍ਰਤਿ 'ਹਮਦਰਦੀ ਰਖਦਾ ਹੀ ਨਹੀਂ, ਪਰ ਬੇਗ਼ਮ ਸ਼ਕੀਲ ਪ੍ਰਤਿ ਵੀ ਹਮਦਰਦੀ ਨਹੀਂ ਪੈਦਾ ਕਰਨੀ ਚਾਹੁੰਦਾ, ਸਗੋਂ ਉਸ ਤਰਾਂ ਦੀ ਜ਼ਿਹਨੀਅਤ ਵਾਲੀ ਔਰਤ ਦੇ ਵਿਰੁਧ ਭਾਵਨਾ ਭਰਨਾ ਚਾਹੁੰਦਾ ਹੈ। ਗੌਨੀ ਦੇ ਬਾਪੂ ਵਿਚ ਅਮੀਰ ਉਤੇ ਬੱਚੇ ਵਲੋਂ ਅਭੁੱਲ

ਕਰਾਇਆ ਗਿਆ ਸਵਾਲ - "ਮਾਂ ਹੁਣ ਇਹ ਬਾਪੂ ਕਦੋਂ ਮਰੇਗਾ?" ਵੀ ਬਾਲ ਮਨੋ ਵਿਗਿਆਨ ਦਾ ਆਸਰਾ ਲੈ ਕੇ ਕੀਤੀ ਗਈ ਟਿੱਪਣੀ ਹੀ ਹੈ। ਇਹ ਕਹਾਣੀ ਚੈਖ਼ਵ ਦੀ

85