ਪੰਨਾ:ਨੂਰੀ ਦਰਸ਼ਨ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਸ਼ ਸੇਵਾ ਦੀ ਹੱਥ ਵਿੱਚ ਆਰਸੀ ਸੀ,
ਗਲੇ ਪਿਆ ਸੀ ਹਾਰ ਕੁਰਬਾਨੀਆਂ ਦਾ ।

ਉਹਦੀ ਸੁੰਦਰਤਾ ਇਸ ਤਰ੍ਹਾਂ ਝੱਲਦੀ ਸੀ,
ਪਰਾਧੀਨਤਾ ਵਾਲੇ ਲਿਬਾਸ ਵਿੱਚੋਂ ।
ਤੇਜ਼ ਦੁੱਧ ਦਾ ਜਿਸ ਤਰ੍ਹਾਂ ਡੁਲ੍ਹਦਾ ਸੀ,
ਫੁੱਟ ਫੁੱਟ ਬਿਲੌਰੀ ਗਿਲਾਸ ਵਿੱਚੋਂ ।
ਸੂਰਜ ਉਹਦੀ ਜਵਾਨੀ ਦਾ ਓਸ ਵੇਲੇ,
ਕਿਰਨਾਂ ਸੁੱਟਦਾ ਸੀ +ਮੇਖ ਰਾਸ ਵਿੱਚੋਂ ।
ਲਿਖਦਾ ਸਿਫਤ ਮੈਂ ਉਹਦੀਆਂ ਅੱਖੀਆਂ ਦੀ,
ਜੇਕਰ ਲੱਭਦੇ ਅੱਖਰ ਇਤਹਾਸ ਵਿੱਚੋਂ ।

ਠੁਮਕ ਠੁਮਕ ਕੇ ਹੰਸ ਦੀ ਚਾਲ ਚੱਲੇ,
ਕਰ ਕਰ ਛੋਹਲੀਆਂ ਫੁੱਲ ਪਈ ਚੁਗਦੀ ਸੀ ।
ਜਿੱਥੋਂ ਪੱਬ ਟਿਕਾ ਕੇ ਲੰਘ ਜਾਵੇ,
ਕਿਆਰੀ ਫੁੱਲਾਂ ਦੀ ਓਸ ਥਾਂ ਉੱਗਦੀ ਸੀ ।

ਤੋੜ ਤੋੜ ਕੇ ਫੁੱਲਾਂ ਦਾ ਗੁਲਦਸਤਾ,
ਕੀਤਾ ਸ਼ੌਕ ਦੇ ਨਾਲ ਤਿਆਰ ਓਨ੍ਹੇ ।
ਪੀਚ ਪੀਚ ਕੇ ਸ਼ਰਧਾ ਦੇ ਵਲ ਦਿੱਤੇ ।
ਬੱਧਾ ਪਿਆਰ ਦੇ ਤਿੱਲੇ ਦੀ ਤਾਰ ਓਨ੍ਹੇ ।
ਸੂਈ ਪਕੜ ਪ੍ਰੀਤ ਦੀ ਹੱਥ ਅੰਦਰ,
ਮਾਣ ਨਾਲ ਪ੍ਰੋਏ ਕੁਝ ਹਾਰ ਓਨ੍ਹੇ ।
ਫੇਰ ਇਕ ਪਟਾਰ ਦੇ ਵਿੱਚ ਸਾਰਾ,
ਸਾਂਭ ਸੂਤ ਇਹ ਲਿਆ ਭੰਡਾਰ ਓਨ੍ਹੇ ।

ਖੰਭ ਲੱਗ ਗਏ ਚਾ ਦੇ ਜਹੇ ਓਹਨੂੰ,
ਉੱਡਨ ਲਈ ਉਹ ਪਰੀ ਤਿਆਰ ਹੋ ਗਈ।


+ਮੇਖ ਰਾਸ ਵਿਚ ਸੂਰਜ ਪੂਰਨ ਪ੍ਰਕਾਸ਼ ਵਿਚ ਹੁੰਦਾ ਹੈ।

੧੧੨.