ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਸੱਚ ਪੁੱਛੋ ਤੇ ਏਸ ਸਮੱਸਿਆ ਨੇ,
ਮੇਰੇ ਕੀਮਤੀ ਲਾਲ ਤ੍ਰੋੜ ਦਿੱਤੇ।
ਪੰਜਾਂ ਅੱਖਰਾਂ ਤੇ ਦੋਹਾਂ ਬਿੰਦੀਆਂ ਨੂੰ,
ਜਦੋਂ ਸੱਤਿ ਕਰਤਾਰ ਸਜਾਉਣ ਲੱਗੇ।
ਸੱਤੀਂ ਅੰਬਰੀਂ ਚਮਕਕੇ ਸੱਤ ਤਾਰੇ,
ਸ਼ਰਧਾ ਨਾਲ ਦਿਵਾਲੀ ਜਗਾਉਣ ਲੱਗੇ।
ਸੱਤਾਂ ਸੁਰਾਂ ਸੁਹਾਗ ਦੇ ਗਵੇਂ ਸੋਹਲੇ,
ਸ਼ਿਵ ਜੀ ਖੁਸ਼ੀ ਵਿਚ ਡੌਰੂ ਵਜਾਉਣ ਲੱਗੇ।
ਸੱਤਾਂ ਜ਼ਿਮੀਆਂ ਦੇ ਜਾਗ ਪਏ ਭਾਗ ਸੁੱਤੇ,
ਸੱਤਵੀਂ ਪੋਹੋਂ ਗੋਬਿੰਦ ਸਿੰਘ ਆਉਣ ਲੱਗੇ।
ਜਲਵੇ ਸੁੱਟ ਕੇ ਦਯਾ ਤੇ ਧਰਮ ਵਾਲੇ,
ਪਾਪ ਜੜ੍ਹਾਂ ਤੋਂ ਪਕੜ ਘਰੋੜ ਦਿੱਤੇ।
ਤਿੱਖੀ ਖੰਡੇ ਦੀ ਧਾਰ ਵਿਖਾਲ ਇੱਕੋ,
- ਬਾਈਆਂ ਧਾਰਾਂ ਦੇ ਲੱਕ ਤ੍ਰੋੜ ਦਿੱਤੇ।
ਤੇਗ਼ਾਂ-ਦੇਵੀ ਨੇ ਆਣਕੇ ਅੰਬਰਾਂ ਤੋਂ,
ਕਲਗ਼ੀ ਵਾਲਿਆ! ਦੇਣੇ ਸਨ ਵਰ ਤੈਨੂੰ।
ਤਦੇ ਰੱਬ ਨੇ ਘੱਲਿਆ ਜੱਗ ਉੱਤੇ,
ਗੁਰੂ ਤੇਗ਼ ਬਹਾਦਰ ਦੇ ਘਰ ਤੈਨੂੰ।
ਮੈਂ ਤਾਂ ਰਾਜਾ ਅਵਤਾਰਾਂ ਦਾ ਆਖਦਾ ਹਾਂ,
ਪਿਆ ਜੱਗ ਆਖੇ ਕਲਗੀਧਰ ਤੈਨੂੰ।
ਤੇਰੇ ਨਾਲ ਜਦ ਵਾਹਿਗੁਰੂ ਆਪ ਹੈਸੀ,
ਫੇਰ ਕਿਸੇ ਦਾ ਹੁੰਦਾ ਕੀ ਡਰ ਤੈਨੂੰ?
ਵਗਕੇ ਤੇਰੇ ਹਿਮਾਇਤੀ ਨਾਲਿਆਂ ਨੇ,
ਬੇੜੇ ਦੁਸ਼ਮਣਾਂ ਦੇ ਰਣ ਵਿੱਚ ਬੋੜ ਦਿੱਤੇ।
- ਬਾਈ ਰਿਆਸਤਾਂ ਦੇ ਪਹਾੜੀ ਰਾਜੇ ।
੧੧੬