ਪੰਨਾ:ਨੂਰੀ ਦਰਸ਼ਨ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਦ੍ਰ ਪੁਰੀ ਗਈ ਚੜ੍ਹ ਅੰਬਰ ਤੇ
ਗਈ ਨਾ ਖੁਸ਼ੀ ਸੰਭਾਲੀ,
ਸਚ ਖੰਡ ਵਾਲੇ ਮਾਲੀ ਪੁਰਸੀ
ਚੰਦ ਸੂਰਜ ਦੀ ਥਾਲੀ,
ਇਸ ਜਗ ਤੇ ਭੀ ਤੇਰਿਆਂ ਸਿੱਖਾਂ
ਅੱਜ ਦਿਵਾਲੀ ਬਾਲੀ,
ਫੁੱਲ ਸ਼ਰਧਾ ਚੁਣ ਚੁਣ ਕੇ ਮੈਂ
ਸੇਹਰਾ 'ਸ਼ਰਫ' ਬਣਾਇਆ,
ਦਸਮ ਗੁਰੂ ਜੀ ! ਸੀਸ ਚੜ੍ਹਾਓ,
ਸ਼ਰਧਾ ਨਾਲ ਲਿਆਇਆ ।
--0--



ਅੰਮ੍ਰਿਤ


ਆਜਾ ਮੇਰੀ ਕਲਮ ਪ੍ਯਾਰੀ
ਜਾਵਾਂ ਤੈਥੋਂ ਬਲਹਾਰੀ,
ਚੱਲ ਖਾਂ ਚਕੋਰ ਵਾਲੀ
ਚਾਲ ਝੂਲ ਝਾਲ ਕੇ।

ਸੰਗਤ ਦੇ ਦਿਲਾਂ ਨੂੰ
ਅਨੰਦ ਜ਼ਰਾ ਕਰ ਦੇਵੀਂ,
ਕਲਗ਼ੀਧਰ ਤੇਗ਼ ਦਾ
ਨਜ਼ਾਰਾ ਭੀ ਵਿਖਾਲ ਕੇ।

ਸ਼ਾਹੀ ਫੌਜਾਂ ਬਿਕਰਮੀਂ
ਸਤਾਰਾਂ ਸੌ ਤੇ ਸੱਠ ਵਿੱਚ,


੧੨੩.