ਪੰਨਾ:ਨੂਰੀ ਦਰਸ਼ਨ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਸ਼ਰਫ਼" ਰਹਿਣਗੇ ਭਰੇ ਭੰਡਾਰ ਏਥੇ,
ਤੇਰੇ ਨਾਲ ਇਕ ਸੂਈ ਨਾ ਜਾਵਨੀ ਏਂ ।*

--੦--


ਹਾਰੇ !


ਮੈਂ ਕੀ ਗੁਣ ਤੇਰੇ ਬਾਬਾ ਲਿਖਣ ਜੋਗਾ ?
ਅੱਗੇ ਕਈ ਲੱਖਾਂ ਲਿਖਣਹਾਰ ਹਾਰੇ ।
ਤੇਰੇ ਨਾਂ ਪਵਿੱਤਰ ਦੇ ਨੁਕਤਿਆਂ 'ਚੋਂ,
ਨੁਕਤੇ ਲੱਭਦੇ ਦੋਵੇਂ ਸੰਸਾਰ ਹਾਰੇ ।
ਤੇਰੇ ਸਿਮਰਨ ਪਿਆਰੇ ਦੇ ਤੇਜ ਅੱਗੇ,
ਚੰਨ ਚੌਦੇਂ ਦਾ ਸਣੇ ਪਰਵਾਰ ਹਾਰੇ ।
ਤੇਰੇ ਰੁੱਖ ਦੀ ਛਾਂ ਨਾ ਰਤੀ ਹਿੱਲੇ,
ਸੂਰਜ ਜਿਹਾਂ ਦੀ ਧੁੱਪ ਬਲਕਾਰ ਹਾਰੇ ।
'ਜਿਹਾ ਸਿੱਟਾ ਗੁਰਿਆਈ ਦਾ ਕੱਢਦੈਂ ਤੂੰ,
ਪੈਲੀ ਪੁੰਗਰੇ ਤੇ ਜ਼ਿਮੀਦਾਰ ਹਾਰੇ ।


  • ਭੁਲੇਖਾ ਨਾ ਲੱਗੇ-ਸੂਈ ਦਾ ਪ੍ਰਸੰਗ ਕਾਰੂੰ ਬਾਦਸ਼ਾਹ ਨਾਲ

ਹੋਇਆ ਦੱਸਿਆ ਜਾਂਦਾ ਹੈ ਪ੍ਰੰਤੂ ਕਾਰੂੰ ਦੇ ਜ਼ਮਾਨੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜ਼ਮਾਨੇ ਵਿਚ ਸੈਂਕੜੇ ਸਾਲਾਂ ਦਾ ਫਰਕ ਹੈ, ਏਸ ਲਈ ਸੂਈ ਦਾ ਪ੍ਰਸੰਗ ਮਰਦਾਨੇ ਨਾਲ ਢੁਕਾਕੇ ਗਯਾਨ ਤੇ ਉਪ੍ਰਾਮਤਾ ਦਾ ਸਬਕ ਦਰਸਾਯਾ ਗਿਆ ਹੈ ।

ਜ਼ਰੂਰੀ ਨੋਟ-ਪੰਨਾ ੧੫ ਤੋਂ ੧੭ ਤੱਕ 'ਗਿਆਨ' ਵਾਲੀ ਕਵਿਤਾ ਵਿਚ ਸੂਈ ਦਾ ਪ੍ਰਸੰਗ ਕਾਰੂੰ ਜਾਂ ਭਾਈ ਮਰਦਾਨੇ ਨਾਲ ਵੀ ਨਹੀਂ, ਸਗੋਂ ਇਕ ਮਹਾਜਨ ਖੱਤ੍ਰੀ ਨਾਲ ਹੋਯਾ ਜਨਮ ਸਾਖੀ ਵਿਚ ਲਿਖਿਆ ਹੈ ।

੨੬.