ਸਮੱਗਰੀ 'ਤੇ ਜਾਓ

ਪੰਨਾ:ਨੂਰੀ ਦਰਸ਼ਨ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸ਼ਾਂਤਮਈ ਦੀਆਂ ਅੰਮ੍ਰਿਤ ਭਰੀਆਂ
ਚੱਲਣ ਖ਼ੂਬ ਫੁਹਾਰਾਂ ।
'ਸ਼ਰਫ਼' ਚੱਲੋ ਨੀ ਓਥੇ, ਜਿੱਥੇ
ਤਰੀਆਂ ਲੱਖ ਹਜ਼ਾਰਾਂ !

--o--

ਅਰਦਾਸ

ਸ਼ਾਂਤਮਈ ਦੇ ਸੀਤਲ ਸਾਗਰ !
ਲਗੀਆਂ ਤੋੜ ਨਿਭਾਵੋ, ਮੇਹਰ ਕਮਾਵੋ !
ਜਿੰਦੜੀ ਵਾਰਾਂ, ਘੋਲ ਘੁਮਾਵਾਂ,
ਗੁਰ ਜੀ ! ਦਰਸ ਦਿਖਾਵੋ, ਚਿਰ ਨਾ ਲਾਵੋ !
ਵਾਙ ਤਰੇਲ ਰਵ੍ਹਾਂ ਨਿੱਤ ਰੋਂਦੀ,
ਫੁੱਲਾਂ ਵਾਙ ਹਸਾਵੋ, ਇਕ ਦਿਨ ਆਵੋ !
'ਸ਼ਰਫ਼' ਤੱਤੀ ਦੀ ਕੁੱਲੀ ਅੰਦਰ,
ਚਰਨ ਪਵਿੱਤਰ ਪਾਵੋ, ਚੰਨ ਚੜ੍ਹਾਵੋ !
--o--

ਚੰਨ ਦੀ ਮੱਸਿਆ

ਇਕ ਦਿਨ ਸੋਹਣੀ ਰਾਤ ਪਯਾਰੀ
ਅਰਸ਼ੋਂ ਬਣ ਠਣ ਆਈ ।
ਧਰਤੀ ਉੱਤੇ ਆ ਕੇ ਉਹਨੇ
ਲੀਲਾ ਅਜਬ ਰਚਾਈ ।

੫੧.