ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਦਰ ਬੇਗੋ ਲਾਹੌਰ ਵਿਚ ਵਾਪਰੀ ਸੱਚੀ ਪ੍ਰੀਤ ਕਹਾਣੀ ਹੈ। ਇਹ ਕਹਾਣੀ ਕਦੋਂ ਵਾਪਰੀ? ਇਸ ਪ੍ਰਸ਼ਨ ਦਾ ਠੀਕ ਠੀਕ ਉੱਤਰ ਨਹੀਂ ਦਿੱਤਾ ਜਾ ਸਕਦਾ। ਹਾਂ, ਅਨੁਮਾਨਿਆ ਜਾ ਸਕਦਾ ਹੈ ਕਿ ਇਹ ਕਹਾਣੀ ੧੯੬੩ ਬਿਕਰਮੀਂ ਤੋਂ ਪੰਜ ਚਾਰ ਵਰ੍ਹੇ ਪਹਿਲਾਂ ਵਾਪਰੀ ਹੋਵੇਗੀ। ਪੂਰਨ ਰਾਮ ਅਪਣੇ ਕਿੱਸੇ ਦੇ ਆਰੰਭ ਵਿਚ ਲਿਖਦਾ ਹੈ-

ਉੱਨੀ ਸੌ ਤਰੇਹਠ ਸਾਲ
ਗਿਆ ਸੀ ਲਾਹੌਰ ਦਾਸ
ਸੁਣ ਐਸੀ ਬਾਤ
ਮੈਂ ਬਣਾਇਆ ਕਿੱਸਾ ਫੇਰ ਜੀ।
ਹੋਇਆ ਇਕ ਆਸ਼ਕ
ਮਹਾਜਨ ਇੰਦਰ ਮਲ
ਬੇਗੋ ਪਿੱਛੇ ਲਗ
ਡੁੱਬਿਆ ਘੁੰਮਣ ਘੇਰ ਜੀ।

ਇਸ ਪ੍ਰੀਤ ਕਥਾ ਨੂੰ ਕਈ ਇਕ ਕਿੱਸਾਕਾਰਾਂ ਨੇ ਉਲੀਕਿਆ ਹੈ। ਇਨਾਂ ਵਿਚ ਪੂਰਨ ਰਾਮ, ਦਰਜੀ ਨਰੈਣ ਸਿੰਘ ਅਤੇ ਛੱਜੂ ਸਿੰਘ ਹੋਰਾਂ ਦੇ ਕਿਸੇ ਵਧੇਰੇ

97