ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਚੱਲਤ ਹਨ। ਖੂਬੀ ਦੀ ਗਲ ਤਾਂ ਇਹ ਹੈ ਕਿ ਇਹ ਕਥਾ ਇਕੋ ਦਿਨ ਵਿਚ ਵਾਪਰਦੀ ਹੈ। ਸ਼ਾਇਦ ਹੀ ਕਿਸੇ ਹੋਰ ਸਾਹਿਤ ਵਿਚ ਇਸ ਪ੍ਰਕਾਰ ਦੀ ਕੋਈ ਪ੍ਰੀਤ ਕਥਾ ਵਾਪਰੀ ਹੋਵੇ!

ਲਾਹੌਰ ਦੇ ਲਾਗੇ ਸੱਸਾ ਨਾਮੀ ਪਿੰਡ ਦੇ ਹਿੰਦੂ ਗੁੱਜਰ ਕਿਸ਼ਨ ਸਿੰਘ ਦੀ ਅਲਬੇਲੀ ਧੀ ਬੇਗੋ, ਪਿੰਡ ਦੇ ਮਨਚਲੇ ਗੱਭਰੂਆਂ ਦੇ ਸੁਪਨਿਆਂ ਦੀ ਰਾਣੀ ਬਣੀ ਹੋਈ ਸੀ। ਮਾਪਿਆਂ ਉਸਨੂੰ ਬੜੇ ਲਾਡਾਂ ਨਾਲ ਪਾਲਿਆ। ਜਿਧਰੋਂ ਦੀ ਬੇਗੋ ਲੰਘਦੀ, ਗਭਰੂ ਦਿਲ ਫੜਕੇ ਬੈਠ ਜਾਂਦੇ, ਇਕ ਆਹ ਸੀਨਿਓਂ ਪਾਰ ਹੋ ਜਾਂਦੀ:

ਮਾਈ ਬਾਪ ਨੇ ਰੱਖੀ ਲਾਡਲੀ
ਜਿਉਂ ਥੇਲੀ ਦਾ ਫੋੜਾ
ਮੁਸ਼ਕੀ ਰੰਗ ਸਰੀਰ ਛੱਟਮਾਂ
ਜਾਣੀ ਕੋਲ ਘੋੜਾ
ਨਰਮ ਸਰੀਰ ਮੱਖਣ ਤੋਂ ਕੂਲਾ
ਖਾਕੇ ਤੁਰੇ ਮਰੋੜਾ
ਪਤਲੇ ਅੰਗ ਫੁੱਲਾਂ ਤੋਂ ਹੌਲੀ
ਜਿਉਂ ਰੂਈ ਦਾ ਗੋਹੜਾ
ਮਿੱਠਾ ਬੋਲ ਕੋਲ ਤੋਂ ਦੂਣਾ
ਆਸ਼ਕ ਨੂੰ ਹੈ ਲੋਹੜਾ
ਨੇਤਰ ਬੇਗੋ ਦੇ-
ਜਿਉਂ ਲਾਲਾਂ ਦਾ ਜੋੜਾ
(ਛੱਜੂ ਸਿੰਘ)

ਜਿਧਰ ਵੀ ਬੇਗੋ ਆਪਣੀਆਂ ਜਾਦੂ ਭਰੀਆਂ ਨਿਗਾਹਾਂ ਸੁਟਦੀ, ਕਤਲੇ ਆਮ ਕਰ ਦੇਂਦੀ। ਉਹਦੀ ਲਟਬੌਰੀ ਚਾਲ, ਉਹਦਾ ਭਖਦਾ ਹੁਸਨ ਗੱਭਰੂਆਂ

98