ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਦਿਲਾਂ ਨੂੰ ਧੜਕਾ ਦੇਂਦਾ, ਕਈ ਸਨ ਸੁਪਨੇ ਉਨ੍ਹਾਂ ਦੇ ਮਨਾ ਵਿਚ ਉਣੇ ਜਾਂਦੇ। ਹਰ ਕੋਈ ਬੇਗੋ ਦੇ ਹੁਸਨ ਦੀ ਸਿਫਤ ਕਰਦਾ ਨਾ ਥੱਕਦਾ:

ਨਾਲ ਮੜਕ ਦੇ ਤੁਰਦੀ ਬੇਗੋ
ਤੁਰਦੀ ਜਿਉਂ ਮੁਰਗਾਬੀ
ਰੇਬ ਪਜਾਮਾ ਪੱਟੀ ਸੋਂਹਦਾ
ਪੈਰਾਂ ਵਿਚ ਰੁਕਾਬੀ
ਨਾਲ ਹੁਸਨ ਦੇ ਕਰੇ ਉਜਾਲਾ
ਮੱਚਦੀ ਜਿਵੇਂ ਮੁਤਾਬੀ
ਇਸ਼ਕ ਬਲੀ ਦੀਆਂ ਚੜ੍ਹੀਆਂ ਲੋਰਾਂ
ਝੂਲੇ ਵਾਂਗ ਸ਼ਰਾਬੀ
ਮੁਖੜਾ ਬੇਗੋ ਦਾ-
ਖਿੜਿਆ ਫੁੱਲ ਗੁਲਾਬੀ।

ਇਕ ਦਿਨ ਬੇਗੋ ਨੂੰ ਫੁਲਕਾਰੀ ਕਢਣ ਲਈ ਪੱਟ ਦੀ ਲੋੜ ਪੈ ਗਈ। ਉਹਨੇ ਪਿੰਡ ਦੀਆਂ ਸਾਰੀਆਂ ਹੱਟੀਆਂ ਗਾਹ ਮਾਰੀਆਂ, ਪੱਟ ਕਿਧਰੋ ਨਾ ਮਿਲੀ। ਕਿਸੇ ਮਨਚਲੀ ਨੇ ਪੱਟ ਲੈਣ ਦੇ ਬਹਾਨੇ ਲਾਹੌਰ ਵੇਖਣ ਲਈ ਰਾਏ ਦੇ ਦਿੱਤੀ। ਪਲਾਂ ਵਿਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੰਦੇ ਖਰੀਦਣ ਲਈ ਸੋਚਾਂ ਬਣ ਗਈਆਂ:

ਤੋਲਣ ਮਤਾਬੀ
ਜੱਟੀ ਬਿਸ਼ਣੀ ਗੁਲਾਬੀ
ਕਾਨ੍ਹੋ ਕੇਸਰੀ ਪੰਜਾਬੀ
ਸੱਭੇ ਤਿਆਰ ਹੋ ਕੇ ਆਉਂਦੀਆਂ!
ਕਰਮੀ ਕਸੈਣ
ਸੋਭੀ ਨੰਦ ਕੁਰ ਨੈਣ
ਵੀਰੋ ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।

99