ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹਾਮਣੀ ਬਲਾਸੋ
ਸੈਦਾਂ ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲੀ ਬੰਨ੍ਹ ਗਾਉਂਦੀਆਂ।
(ਪੂਰਨ ਰਾਮ)

ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ। ਗੋਦੜੀ ਦੇ ਲਾਲ ਦਗ ਦਗ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜਾਰ ਝੂਮਦਾ ਪਿਆ ਸੀ।

ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜਾਜ ਦੀ ਹੱਟੀ ਤੇ ਜਾ ਪੁੱਜੀ। ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ, ਤੱਕਿਆ-ਉਹ ਬੇਗੋ ਦਾ ਹੋ ਗਿਆ।

ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ ਭੁਲ ਗਿਆ ਸੌਦਾ ਦਿਲ 'ਚ ਵਿਚਾਰਦਾ ਆਖਦਾ ਇੰਦਰ ਏਸ ਦਾ ਕੀ ਨਾਮ ਨੀ ਕੀਹਦੇ ਘਰ ਉਤਰੀ ਉਤਾਰ ਕਾਮਨੀ ਨਾਰੀਆਂ ਕਹਿਣ ਦੱਸੀਏ ਜੇ ਨਾਮ ਦੇ ਫੇਰ ਕੀ ਤੂੰ ਸੌਦਾ ਦੇਵੇਂ ਬਿਨਾ ਦਾਮ ਵੇ ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਸੌਦਾ ਲੈਲੋ ਕੋਈ ਮੰਗਦਾ ਨਹੀਂ ਦਾਮ ਨੀ “ਬੇਗੋ ਇਹਦਾ ਨਾਮ ਸਾਰੀਆ ਨੇ ਦੱਸਿਆ ਸੁਣਕੇ ਇੰਦਰ ਖਿੜ ਖਿੜ ਹੱਸਿਆ ਕੇਰਾਂ ਆਖ ਦੇਵੇ ਬੇਗੋ ਸੁਖੋਂ ਬੋਲਕੇ ਜਿਹੜੀ ਚੀਜ਼ ਮੰਗ ਸੋਈ ਦੇਵਾਂ ਤੋਲਕੇ

(ਪੂਰਨ ਰਾਮ)

100