ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਦਰ ਦੀ ਦੁਕਾਨ ਮੁਟਿਆਰ ਹਾਂਸਿਆਂ ਨਾਲ ਛਣਕ ਰਹੀ ਸੀ। ਮੁਟਿਆਰਾਂ ਹਸ ਹਸ ਦੂਹਰੀਆਂ ਹੋ ਰਹੀਆਂ ਸਨ, ਪਰੰਤੂ ਬੇਗੋ ਸ਼ਰਮਾਂਦੀ ਪਈ ਸੀ, ਸੁੰਗੜਦੀ ਪਈ ਜਾਂਦੀ ਸੀ।

"ਅੜੀਏ ਆਖ ਦੇ ਖਾਂ, ਤੇਰਾ ਕਿਹੜਾ ਮੁਲ ਲਗਦੈ। ਕੇਸਰੀ ਦੀ ਨੀਤ ਟਾਸ ਦੇ ਥਾਨ ਤੇ ਫਿੱਟੀ ਹੋਈ ਸੀ।

"ਮੇਰੇ ਵੱਲੋਂ ਤਾਂ ਬਾਣੀਆਂ ਸਾਰੀ ਦੁਕਾਨ ਲੁਟਾ ਦੇਵੇ, ਮੈਨੂੰ ਕੀ!" ਬੇਗੋ ਦੇ ਸ਼ਹਿਦ ਜਹੇ ਮਿਠੜੇ ਬੋਲ ਇੰਦਰ ਦੇ ਕੰਨੀ ਪਏ, ਉਹ ਮੁਸਕਰਾਇਆ ਤੇ ਸਾਰੀ ਦੁਕਾਨ ਮੁਟਿਆਰਾਂ ਦੇ ਹਵਾਲੇ ਕਰ ਦਿੱਤੀ। ਉਹ ਬਿਨਾ ਦਾਮਾਂ ਤੋਂ ਅਪਣੀ ਮਰਜ਼ੀ ਦਾ ਕਪੜਾ ਲੈ ਰਹੀਆਂ ਸਨ। ਇੰਦਰ ਤਾਂ ਅਪਣੇ ਪਿਆਰੇ ਦੇ ਬੋਲ ਪੁਗਾ ਰਿਹਾ ਸੀ। ਸਾਰਾ ਬਾਜ਼ਾਰ ਏਸ ਜਨ ਆਸ਼ਕ ਵਲ ਤਕ ਤਕ ਮੁਸਕਰਾਂਦ ਪਿਆ ਸੀ, ਟਿਕਚਰਾਂ ਪਿਆ ਕਰਦਾ ਸੀ।

“ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਮੈਂ ਤਾਂ ਆਪਣੀ ਪਿਆਰੀ ਦੇ ਬੋਲ ਪਾਲਣੇ ਨੇ। ਤੁਸੀਂ ਥਾਨ ਪਰਖਦੇ ਹੋ, ਬੇਗੋ ਇਕ ਵਾਰੀ ਆਖੇ ਸਹੀ ਮੈਂ ਇਹਦੇ ਵੇਖਦੀ ਵੇਖਦੀ ਆਪਣੀ ਦੁਕਾਨ ਫੂਕ ਸਕਦਾ ਹਾਂ - ਨਵਾਖੋਰ ਸੱਚ ਮੁੱਚ ਹੀ ਇਸ਼ਕ ਦਾ ਵਿਓਪਾਰ ਕਰਨ ਲਈ ਉਤਾਵਲਾ ਹੋ ਉਠਿਆ ਸੀ।

ਖੁੱਲੇ ਡੁੱਲੇ ਪੇਂਡੂ ਵਾਤਾਵਰਣ ਵਿੱਚ ਪਲੀਆਂ ਅਲ੍ਹੜ ਮੁਟਿਆਰਾਂ ਭਲਾ ਕਦੋਂ ਵਾਰ ਖਾਲੀ ਜਾਣ ਦੇਂਦੀਆਂ ਨੇ। ਉਨ੍ਹਾਂ ਝੱਟ ਬੇ ਦੇ ਮੁੱਖੋਂ ਇਹ ਗਲ ਵੀ ਅਖਵਾ ਲਈ:

ਸੁਹਣੇ ਜਹੇ ਮੁਖ ਵਿਚੋਂ ਆਖਿਆ ਮਜਾਜ਼ ਨਾਲ
ਫੂਕੇ ਭਾਵੇਂ ਰੱਖੇ ਮੈਂ ਕੀ ਏਸ ਨੂੰ ਹਟਾਉਣਾ।
ਏਹੋ ਜਿਹਾ ਕਾਹਲਾ ਅੱਗ ਲਾਵੇ ਹੁਣੇ ਖੜੀਆਂ ਤੋਂ
ਆਖਕੇ ਤੇ ਮੈਂ ਕਾਹਨੂੰ ਮੁਖੜਾ ਥਕਾਉਣਾ।
ਦੇਖਾਂਗੇ ਤਮਾਸ਼ਾ ਦੇ ਤਾਂ ਅੱਗ ਲਾਊ ਹਟੀ ਤਾਈਂ
ਇਹੋ ਜਹੇ ਲੁਚੇ ਨੇ ਕੀ ਇਸ਼ਕ ਕਮਾਉਣਾ।

101