ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਾ ਮਖੌਲ ਘੰਟਾ ਹੋ ਗਿਆ ਨਰੈਣ ਸਿੰਘਾ

ਚਲੋ ਭੈਣੋ ਚਲੋ ਕਾਹਨੂੰ ਮਗਜ਼ ਖਪਾਉਣਾ

ਇੰਦਰ ਨੇ ਅਖ ਨਾ ਝਮਕਣ ਦਿੱਤੀ। ਮਿੱਟੀ ਦੇ ਤੇਲ ਦੇ ਕਈ ਪੀਪੇ ਉਹਨੇ ਦੁਕਾਨ ਵਿੱਚ ਮਧਿਆ ਦਿੱਤੇ ਅਤੇ ਲੋਕਾਂ ਦੇ ਰੋਕਦੇ ਰੋਕਦੇ ਦੁਕਾਨ ਨੂੰ ਅੱਗ ਲਾ ਦਿੱਤੀ। ਸੜਦੇ ਕਪੜਿਆਂ ਦੀਆਂ ਲਾਟਾਂ ਅਸਮਾਨਾਂ ਨੂੰ ਛੂਹਣ ਲੱਗੀਆਂ।

ਮੁਟਿਆਰਾਂ ਦੀ ਟੋਲੀ ਸਹਿਮੀ ਸਹਿਮੀ, ਘਬਰਾਈ ਘਬਰਾਈ ਓਥੋਂ ਖਿਸਕ ਟੁਰੀ। ਉਹ ਇਹ ਨਹੀਂ ਸਨ ਜਾਣਦੀਆਂ ਕਿ ਉਨ੍ਹਾਂ ਦਾ ਨਿੱਕਾ ਜਿਹਾ ਮਖੌਲ ਇਹ ਕੁਝ ਕਰ ਗੁਜ਼ਰੇਗਾ।

ਸਾਰਾ ਬਾਜ਼ਾਰ ਅਗ ਬੁਝਾਉਣ ਵਿਚ ਰੁਝਿਆ ਹੋਇਆ ਸੀ। ਏਧਰ ਇੰਦਰ ਬੇਗੋ ਨੂੰ ਲਭਦਾ ਪਿਆ ਸੀ। ਉਹ ਕਿਧਰੇ ਨਜ਼ਰ ਨਹੀਂ ਸੀ ਆਂਦੀ ਪਈ। ਉਹ ਤਾਂ ਉਹਦਾ ਸਭ ਕੁਝ ਖਸਕੇ ਲੈ ਗਈ ਸੀ। ਉਹ ਪਾਗਲਾਂ ਵਾਂਗ ਬੇਗੋ ...ਬੇਗੋ... ਕੂਕਦਾ ਬੇਗ ਦੀ ਭਾਲ ਵਿਚ ਨਸ ਟੁਰਿਆ।

ਇੰਦਰ ਹਾਲੋਂ ਬੇਹਾਲ ਹੋਇਆ ਰਾਵੀ ਦੇ ਪੁਲ ਤੇ ਜਾ ਪੁੱਜਾ। ਪੁਲ ਉਤੇ ਬੇਗੋ ਹੋਰੀਂ ਚੰਦ ਮਿੰਟਾਂ ਲਈ ਆਰਾਮ ਕਰ ਰਰੀਆਂ ਸਨ। ਉਨ੍ਹਾਂ ਨੂੰ ਕਦੇ ਇੰਦਰ ਦਾ ਸਾਹ ਨਾਲ ਸਾਹ ਲਿਆ। ਉਸ ਬੇਗੋ ਅੱਗੇ ਜਾ ਝੋਲੀ ਅੱਡੀ, "ਬੇਗੋ ਮੈਨੂੰ ਛੱਡਕੇ ਤੂੰ ਕਿਧਰ ਨੂੰ ਟੁਰ ਪਈ ਸੈਂ! ਮੈਂ ਤੇਰੇ ਬਿਨ੍ਹਾਂ ਇਕ ਮਿੰਟ ਵੀ ਜੀ ਨਹੀਂ ਸਕਦਾ। ਮੈਂ ਹੁਣ ਤੇਰੇ ਨਾਲ ਹੀ ਰਹਾਂ ਤੇਰੀ ਚਾਕਰੀ ਕਰਾਂਗਾ... ਮੇਰੀ ਜਾਨ ਮੇਰੀ ਬੇਗ਼ਮ...।"

ਮੁਟਿਆਰਾਂ ਨੂੰ ਹੁਣ ਆਪਣਾ ਖਹਿੜਾ ਛੁਡਾਉਣਾ ਔਖਾ ਹੋ ਗਿਆ ਸੀ।

"ਇੰਦਰਾ ਪਿੱਛਾਂਹ ਮੁੜ ਜਾ, ਸਾਡੇ ਮਗਰ ਨਾ ਆਈ! ਬੇਗੋ ਦੇ ਬਾਪ ਨੂੰ ਤੂੰ ਨਹੀਂ ਜਾਣਦਾ? ਤੇਰੇ ਟੁਕੜੇ ਕਰਕੇ ਉਹਨੇ ਸਾਹ ਲੈਣੈ!" ਬਲਾਸੋ ਨੇ ਡਰਾਵਾ ਦਿੱਤਾ।

ਪਰੰਤੂ ਇੰਦਰ ਤਾਂ ਆਪਣੇ ਆਪ ਨੂੰ ਬੇਗੋ ਦੇ ਹਵਾਲੇ ਕਰ ਚੁੱਕਾ ਸੀ। ਇਕ ਬੇਗੋ ਸੀ ਕਿ ਜਿਸ ਦੇ ਹਿਰਦੇ ਵਿਚ ਇੰਦਰ ਲਈ ਕਣੀ ਮਾਤਰ ਵੀ ਪ੍ਰੇਮ ਨਹੀਂ ਸੀ ਜਾਗਿਆ। ਇਕ ਇੰਦਰ ਸੀ ਜਿਹੜਾ ਬੇਗੋ ਲਈ ਸੱਭੇ ਤਸੀਹੇ ਝੱਲਣ ਨੂੰ

102