ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਿਆਰ ਸੀ:

ਬੇਗੋ ਮਾਰੇ ਜੁੱਤੀਆਂ ਫੁੱਲਾਂ ਦੇ ਸਮਾਨ ਜਾਣੂ
ਬੇਗੋ ਤਨ ਚਾਹੇ ਮੇਰਾ ਆਰੇ ਨਾਲ ਚੀਰ ਦੇ
ਮਹੀਂਵਾਲ ਸੁਹਣੀ ਪਿੱਛੇ ਮਹੀਂਵਾਲ ਬਣਿਆ ਸੀ
ਕੰਨ ਪੜਵਾਏ ਰਾਂਝੇ ਪਿੱਛੇ ਜੱਟੀ ਹੀਰ ਦੇ
ਲੁਹਾਰ ਫਰਿਹਾਦ ਤੇਸਾ ਮਾਰ ਮੋਇਆ ਪੇਟ ਵਿਚ
ਰੂੜ੍ਹੀ ਆਵੇ ਲੱਥ ਵਿਚ ਨਹਿਰ ਵਾਲੇ ਨੀਰ ਦੇ
ਬੇਗੋ ਨਾਲ ਜਾਉ ਕਹੇ ਇੰਦਰ ਨਰੈਣ ਸਿੰਘਾ
ਟੋਟੇ ਟੋਟੇ ਕਰ ਚਾਹੇ ਸੁੰਦਰ ਸਰੀਰ ਦੇ

ਡੁਬ ਰਹੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਲਹਿਲਹਾਂਦੇ ਪਾਣੀ ਵਿਚ ਕੇਸਰ ਘੋਲ ਰਹੀਆਂ ਸਨ। ਚਹਿਚਹਾਂਦੇ ਪੰਛੀ ਅਪਣੇ ਰੈਣ ਬਸੇਰਿਆਂ ਨੂੰ ਪਰਤ ਰਹੇ ਸਨ। ਮਨਚਲੀਆਂ ਮੁਟਿਆਰਾਂ ਦੀ ਟੋਲੀ ਇਕ ਅਣੋਖੀ ਉਲਝਨ ਵਿਚ ਫਸੀ ਖੜੀ ਸੀ। ਲਟ ਲਟ ਜਲ ਰਹੀ ਹਟੀ ਦੇ ਚੰਗਿਆੜੇ ਅਜੇ ਵੀ ਉਨ੍ਹਾਂ ਦੇ ਕੰਨਾਂ ਵਿਚ ਚਿੜ ਚਿੜ ਪਏ ਕਰਦੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਨ੍ਹਾਂ ਦੇ ਸਾਹਮਣੇ ਖੜਾ ਹੁਸਨ ਦੀ ਹੱਟੀ ਤੋਂ ਖੈਰਾਤ ਮੰਗ ਰਿਹਾ ਸੀ! ਬੇਗੋ ਦੀ ਮਾਨਸਕ ਹਾਲਤ ਡੱਕ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੂਰਦੀਆਂ ਜਾਪਦੀਆਂ ਸਨ।

“ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ ਜਾਵਾਂਗਾ, ਇਹਦੇ ਲਈ ਹਰ ਕੁਰਬਾਨੀ ਕਰਾਂਗਾ। ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿਚ ਛਾਲ ਮਾਰ ਦਿਆਂਗਾ, ਬੋਗੋ ਆਖੇ ਤਾਂ ਸਹੀ .....!” ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕੀਤਾ!

“ਮੇਰੇ ਵਲੋਂ ਤਾਂ ਕਲ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀਆਂ।" ਗੁੱਸੇ ਨਾਲ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।

ਬੇਗੋ ਦੇ ਮੁੱਖੋ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝਟ ਦਰਿਆ ਵਿਚ ਛਾਲ ਮਾਰ ਦਿੱਤੀ।

ਆਹ! ਬੇਗੋ ਦੇ ਬੋਲਾਂ ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ! ਬੇਗੋ

103