ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਘੁੰਮਣ ਘੇਰੀਆਂ ਵਿਚ ਫਸੀ ਇੰਦਰ ਦੀ ਲੋਥ ਵੱਲ ਤੱਕਦੀ ਰਹੀ, ਤੱਕਦੀ ਰਹੀ! ਉਸ ਦੀ ਤੱਕਣੀ ਵਿਚ ਪਛਤਾਵਾ ਸੀ, ਤੜਪ ਸੀ, ਅਪਣੇ ਪਿਆਰੇ ਲਈ ਜਿੰਦੜੀ ਘੋਲ ਘੁਮਾਵਣ ਦੀ ਲਾਲਸਾ ਸੀ।

ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਨਾਂ ਦੇ ਵਿਚਰਾਰ ਨਹੀਂ ਸੀ! ਉਹ ਤਾਂ ਰਾਵੀ ਦਰਿਆ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਢੂੰਡ ਰਹੀ ਸੀ।

ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ। ਕਾਵਾਂ ਦੀ ਇਕ ਟੋਲੀ ਉਨ੍ਹਾਂ ਉੱਤੋਂ ਦੀ ਕਾਂ ਕਾਂ ਕਰਦੀ ਉਡ ਰਹੀ ਸੀ। ਸੂਰਜ ਚਰੋਕਣਾ ਡੁੱਬ ਚੁੱਕਾ ਸੀ।

104