ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ-ਗੀਤ

ਹੀਰ ਰਾਂਝਾ


ਹੀਰ ਜੰਮੀ ਸੀ ਝੰਗ ਸਿਆਲੀਂ
ਰਾਂਝਾ ਤਖਤ ਹਜ਼ਾਰੇ
ਦੁਖੀਏ ਆਸ਼ਕ ਨੂੰ
ਨਾ ਝਿੜਕਾਂ ਮੁਟਿਆਰੇ


ਕੁੜੀਏ ਨੀ ਧੁਨੀਆਂ ਨੀ ਬੀਜਾਏ
ਝੰਗ ਸਿਆਲਾਂ ਦੇ ਖੂਹ ਤੇ
ਮੁੰਡਿਆ ਵੇ ਬੰਸਰੀ ਵਾਲਿਆ
ਆ ਮਿਲੀਏ ਝੰਗ ਸਿਆਲਾਂ ਦੇ ਖੂਹ ਤੇ


ਵਗਦੀ ਰਾਵੀ ਵਿਚ
ਦੁੰਬ ਵੇ ਜਵਾਰ ਜਾ
ਮੈਂ ਅੰਗਰੇਜ਼ਣ ਬੂਟੀ
ਰਾਂਝਾ ਫੁਲ ਵੇ ਗੁਲਾਬ ਦਾ

117