ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕਾਹੇ ਦੀ ਕਾਰਨ ਮਹਿਲ ਚੁਣਾਏ
ਕਾਹੇ ਨੂੰ ਰੱਖੀਆਂ ਮੋਰੀਆਂ
ਵਸਣੇ ਦੇ ਕਾਰਨ ਮਹਿਲ ਚੁਣਾਏ
ਵੇਖਣੇ ਨੂੰ ਰੱਖੀਆਂ ਮੋਰੀਆਂ
ਆ ਮੀਆਂ ਰਾਂਝਾ ਖੇਤੀ ਵੀ ਕਰੀਏ
ਖੇਤੀ ਕਰ ਲਈਏ ਨਿਆਰੀ
ਇਸ ਕਿਆਰੀ ਵਿਚ ਕੀ ਕੁਝ ਬੀਜਿਆ
ਬੀਜਿਆ ਲੌਂਗ ਸੁਪਾਰੀ
ਗੜਵਾ ਗੜਵਾ ਸਜਨਾ ਨੇ ਪਾਇਆ
ਲੱਗੇ ਲੌਂਗ ਸੁਪਾਰੀ


ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਬਾਗੋਂ ਲਿਆਈ ਭੂੰਕਾ ਵੇ
ਰਿਨ੍ਹ ਬਣਾਕੇ ਥਾਲੀ ਪਾਵਾਂ
ਕੋਈ ਆਪਣੇ ਰਾਂਝੇ ਜੋਗੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਸਿਖਰ ਦੁਪਹਿਰੇ ਆਈ ਵੇ
ਪੈਰੀਂ ਛਾਲੇ ਪੈ ਗਏ
ਤਪੇ ਟਿਬਿਆਂ ਦਾ ਰੇਤ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆ
ਮੈਂ ਮੀਂਹ ਵਰਸੇਂਦੇ ਆਈ ਵੇ
ਭਿਜਗੀ ਤੇੜ ਦੀ ਲੂੰਗੀ
ਕੋਈ ਭਿਜਗੀ ਜਰਦ ਕਨਾਰੀ ਵੇ
ਤੇਰੀ ਤੇਰੀ ਕਾਰਨ ਚੀਰੇ ਵਾਲਿਆ

118