ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਅਧੜੀ ਰਾਤੋਂ ਆਈ ਵੇ
ਗਲੀ ਗਲੀ ਦੇ ਕੁੱਤੇ ਭੌਂਕਣ
ਕੋਈ ਚਰਚਾ ਕਰੇ ਲੁਕਾਈ ਵੇ


ਉੱਚੀ ਰੋੜੀ ਜੀ ਜੋਗੀ ਕਿਊਂ ਖੜਾ
ਵਿਹੜੇ ਆਵੇ ਜੀ ਅਲਖ ਜਗਾਵੋ
ਵਿਹੜੇ ਤੇਰੇ ਨੀ ਕਿਕਣ ਮੈਂ ਆਵਾਂ
ਨੀ ਹੀਰੇ ਨਿਆਣੀਏਂ
ਮਾਂ ਜੋ ਮੇਰੀ ਨੀ ਬੋਲਣ ਹਾਰੇ
ਮਾਂ ਜੇ ਤੇਰੀ ਜੀ ਸਸ ਜੋ ਮੇਰੀ ਬੀਬਾ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਘੋੜੇ ਮੇਰੇ ਨੀ ਹਿਣਕਣ ਹਾਰੇ
ਘੋੜੇ ਤੇਰੇ ਜੀ ਦਾਣਾ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ
ਵਿਹੜੇ ਤੇਰੇ ਮੈਂ ਕਿਕਣ ਆਵਾਂ
ਨੀ ਹੀਰੇ ਨਿਆਣੀਏਂ
ਕੁੱਤੇ ਤੇਰੇ ਨੀ ਭੌਂਕਣ ਹਾਰੇ।
ਕੁੱਤੇ ਤੇਰੇ ਜੀ ਚੂਰੀ ਮੈਂ ਪਾਵਾਂ
ਜੀ ਭਲਿਆ ਜੀ ਜੋਗੀਆ
ਵਿਹੜੇ ਆਵੋ ਜੀ ਅਲਖ ਜਗਾਵੋ


ਉਡ ਜਾਈਂ ਵੇ ਤੋਤਿਆ

119