ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿਰਨੀ ਖਾਈਂ ਵੇ ਤੋਤਿਆ
ਲੰਬੀ ਲਾਈਂ ਵੇ ਉਡਾਰੀ
ਵੇ ਮੈਂ ਤੇਰੀ ਰਾਂਝਾ
ਤੇਰੇ ਦਿਲਦੀ ਹੀਰ
ਤੈਂ ਮੈਂ ਮਨੋ ਵੇ ਵਸਾਰੀ
ਪਹਾੜੀਂ ਨਾ ਜਾਈਏ
ਖੱਟੇ ਮਿੱਠੇ ਨਾ ਖਾਈਏ
ਦਿਹ ਨੂੰ ਰੋਗ ਨਾ ਲਾਈਏ
ਪਹਾੜਾਂ ਦੀਆਂ ਕੁੜੀਆਂ
ਹੱਥੀਂ ਲੌਗਾਂ ਦੀਆਂ ਪੁੜੀਆਂ
ਰਖਦੀਆਂ ਜਾਦੂੜੇ ਪਾਕੇ
ਪਹਾੜਾਂ ਦੀਆਂ ਰੰਨਾ
ਵਿੱਚ ਕੁਟਦੀਆਂ ਚੂਰੀ ਦਾ ਛੰਨਾ
ਰਖਦੀਆਂ ਦਿਲ ਪਰਚਾਕੇ


ਮੌਤ ਮੌਤ ਨਾ ਕਰ ਵੇ ਰਾਂਝਣਾ
ਵੇਖ ਮੌਤ ਦੇ ਕਾਰੇ
ਪਹਿਲਾਂ ਮੌਤ ਨੇ ਦਿੱਲੀ ਢਾਹੀ
ਫੇਰ ਗਈ ਪਟਿਆਲੇ
ਦਿਲੀ ਆਲੇ ਦੀ ਕੰਜਰੀ ਮਰਗੀ
ਲੈ ਗੀ ਰੌਣਕਾਂ ਨਾਲੇ
ਪਟਿਆਲੇ ਆਲੇ ਦੇ ਘੋੜੇ ਮਰਗੇ
ਲਾਲ ਲਗਾਮਾਂ ਵਾਲੇ
ਲੱਡੂ ਜਲੇਬੀ ਗਲੀਏ ਰੁਲਦੇ
ਗੰਨੇ ਨਾ ਮਿਲਦੇ ਭਾਲੇ

120