ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਤੀ ਚੁਗ ਲੈ ਨੀ-
ਕੂੰਜ ਪਤਲੀਏ ਨਾਰੇ


ਰਾਂਝੇ ਦਾ ਕਹਿਣਾ ਮੰਨ ਲੈ ਹੀਰੇ
ਹਾਰ ਸੰਗਾਰ ਲਗਾਈਂ
ਪੁੰਨਿਆਂ ਦਾ ਚੰਦ ਆਪੇ ਚੜ੍ਹਜੂ
ਰੂਪ ਦੀ ਛਹਿਬਰ ਲਾਈਂ
ਕੁੜੀਆਂ ਨੂੰ ਸਦਕੇ ਗਿੱਧਾ ਪੁਆਈਂ
ਸੁੱਤੀਆਂ ਕਲਾਂ ਜਗਾਈਂ
ਸ਼ੌਂਕ ਨਾਲ ਨਚਕੇ ਨੀ-
ਦਿਲ ਦੀਆਂ ਖੋਹਲ ਸੁਣਾਈ

੧੦


ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵਲ ਝਾਕਾਂ
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿਚ ਬਾਂਕਾਂ
ਗਿੱਧੇ ਦੀਏ ਪਰੀਏ ਨੀ-
ਤੇਰੇ ਰੂਪ ਨੇ ਪਾਈਆਂ ਧਾਕਾਂ

੧੧


ਕਾਲਿਆ ਹਰਨਾਂ ਬਾਗੀਂ ਚਰਨਾ
ਤੇਰੇ ਪੈਰੀਂ ਝਾਂਜਰਾਂ ਪਾਈਆਂ
ਸਿੰਗਾਂ ਤੇਰਿਆਂ ਤੇ ਕੀ ਕੁਝ ਲਿਖਿਆ
ਤਿੱਤਰ ਤੇ ਮੁਰਗਾਈਆਂ

121