ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗੇ ਤਾਂ ਟਪਦਾ ਸੀ ਨੌ ਨੌ ਕੋਠੇ
ਹੁਣ ਨੀ ਟੱਪੀਦੀਆਂ ਖਾਈਆਂ
ਖਾਈ ਟੱਪਦੇ ਦੇ ਕੰਡਾ ਲੱਗਿਆ
ਦਿੱਤੀਆਂ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁਤਿਆਂ ਨੇ ਖਾਧਾ
ਹੱਡੀਆਂ ਰੇਤ ਰੁਲਾਈਆਂ
ਹੱਡੀਆਂ ਤੇਰੀਆਂ ਦਾ ਮਹਿਲ ਚੁਣਾਇਆ
ਵਿਚ ਰਖਾਈ ਮੋਰੀ
ਤੇਰਾ ਦੁਖ ਸੁਣਕੇ———
ਹੀਰ ਹੋਗੀ ਪੋਰੀ ਪੋਰੀ

੧੨



ਆਖੇਂ ਗਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ
ਦੇਕੇ ਤੈਨੂੰ ਨਢੀਏ ਸੋਹਣੇ ਨੀ ਹਵਾਲੇ
ਇੰਦਰ ਖਾੜੇ ਦੇ ਵਿਚ ਪਰੀਆਂ ਸੱਭ ਤੋਂ ਚੰਗੀਆਂ ਨੀ
ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾ ਇਹਨਾਂ ਅੱਖੀਆਂ ਦੇ ਚਾਲੇ
ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ।
ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ
ਤਿੰਨ ਸੌ ਸਠ ਸਹੇਲੀ ਲੈਕੇ ਤੁਰਦੀ ਨਢੀਏ ਨੀ
ਸੂਬੇਦਾਰ ਜਿਊਂ ਸੌਂਹਦੀ ਸਭਦੇ ਨੂੰ ਵਿਚਾਲੇ
ਬਲਣ ਮਸਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮੱਕੜ ਵਿਚ ਮਚਾਲੇ
ਮੁਖੜਾ ਤੇਰਾ ਹੀਰੇ ਸਹੋਣਾ ਫੁਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ

122