ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਵੇ ਕਿਧਰੋਂ ਆ ਗਿਐਂ ਰੋਟੀਆਂ ਦੇ ਨੁਕਸ ਪਰਖਣ ਵਾਲਾ! ਸਾਥੋਂ ਨੀ ਨਿਤ ਤੇਰੇ ਨਹੋਰੇ ਝੱਲੇ ਜਾਂਦੇ। ਹਰ ਗਲ ਨੂੰ ਨਕ ਬੁਲ੍ਹ ਮਾਰਦਾ ਰਹਿਨੈ! ਕਖ ਭਨਕੇ ਦੂਹਰਾ ਨੀ ਕਰਦਾ ਉਤੋਂ ਆ ਜਾਂਦੈ ਧੌਂਸ ਦਖਾਉਣ। ਵੇਖ ਲਵਾਂਗੇ ਵੱਡੇ ਨਾਢੂ ਖਾਨ ਨੂੰ ਜਦੋਂ ਸਿਆਲਾਂ ਦੀ ਹੀਰ ਨੂੰ ਪਰਨਾ ਲਿਆਵੇਂਗਾ।"

ਭਾਬੀ ਦੀ ਇਸ ਬੋਲੀ ਨਾਲ ਧੀਦੋ ਤੜਪ ਉਠਿਆ! ਰੋਟੀ ਉਸ ਪਰੇ ਵਗਾਹ ਮਾਰੀ। ਸੋਲਾਂ ਸਤਾਰਾਂ ਵਰ੍ਹੇ ਦੇ ਲਡਿਕੇ ਧੀਦੋ ਦੀ ਅਣਖ ਵੰਗਾਰ ਪਈ, "ਭਾਬੀ ਜੇ ਤੁਸੀਂ ਨਹੀਂ ਇਹੋ ਜਹੀਆਂ ਬੋਲੀਆਂ ਮਾਰੋਗੀਆਂ ਤਾਂ ਭਲਾ ਹੋਰ ਕਿਹੜਾ ਮਾਰੇਗਾ! ਤੁਸੀਂ ਮੇਰੇ ਨਹੋਰੇ ਪਰਖਦੀਆਂ ਓ! ਭਰਾਵਾਂ ਨੇ ਮੇਰੇ ਨਾਲ ਧੋਖਾ ਕਰਕੇ ਚੰਗੀ ਭੌਂ ਆਪ ਸਾਂਭ ਲਈ ਏ ਤੇ ਮੇਰੇ ਲਈ ਕੱਲਰ ਰਖ ਦਿੱਤੈ। ਉਤੋਂ ਆਖਦੇ ਓ ਮੈਂ ਕੰਮ ਨਹੀਂ ਕਰਦਾ। ਤੁਸੀਂ ਅਜ ਹੀਰ ਦਾ ਤਾਹਨਾ ਦਿੱਤੈ, ਮੈਂ ਜੀਂਦੇ ਜੀ ਹੀਰ ਬਿਨਾਂ ਤੁਹਾਨੂੰ ਮੂੰਹ ਨਹੀਂ ਵਖਾਵਾਂਗਾ......"

ਇਹ ਆਖ ਧੀਦੋ ਨੇ ਅੰਦਰੋਂ ਕਪੜਿਆਂ ਦੀ ਇਕ ਪੋਟਲੀ ਕਢੀ ਅਤੇ ਵੰਝਲੀ ਕੱਛੇ ਮਾਰ ਪਿੰਡੋ ਨਿਕਲ ਟੁਰਿਆ। ਉਹ ਕਿਧਰ ਜਾ ਰਿਹਾ ਸੀ, ਉਹ ਆਪ ਨਹੀਂ ਸੀ ਜਾਣਦਾ। ਭਾਬੀਆਂ ਦੇ ਤਾਹਨੇ ਉਹਨੂੰ ਸੁਣਦੇ ਪਏ ਸਨ, ਹੀਰ ਦੀ

11