ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੁੰਦਲੀ ਤਸਵੀਰ ਉਹਦੇ ਮਨ ਵਿਚ ਉਕਰੀ ਜਾ ਰਹੀ ਸੀ। ਗਿੱਧੇ ਵਿਚ ਸੁਣੀ ਇਕ ਬੋਲੀ ਦੇ ਬੋਲ ਉਹਨੂੰ ਯਾਦ ਆਏ:

ਹੀਰ ਨੇ ਸੱਦੀਆਂ ਸੱਭੇ ਸਹੇਲੀਆਂ
ਸਭ ਦੀਆਂ ਨਵੀਆਂ ਪੁਸ਼ਾਕਾਂ
ਗਹਿਣੇ ਗੱਟੇ ਸਭ ਦੇ ਸੋਂਹਦੇ
ਮੈਂ ਹੀਰ ਗੋਰੀ ਵਲ ਝਾਕਾਂ
ਕੰਨੀ ਹੀਰ ਦੇ ਸਜਣ ਕੋਕਰੂ
ਪੈਰਾਂ ਦੇ ਵਿਚ ਬਾਂਕਾਂ-
ਗਿੱਧੇ ਦੀਏ ਪਰੀਏ ਨੀ
ਤੇਰੇ ਰੂਪ ਨੇ ਪਾਈਆਂ ਧਾਕਾਂ।

ਉਹ ਅਪਣੇ ਆਪ ਮੁਸਕਰਾਇਆ। "ਆਹ! ਕਿੰਨੀ ਮਨ ਮੋਹਣੀ ਹੋਵੇਗੀ ਹੀਰ ਜੀਹਦੇ ਰੂਪ ਦੀਆਂ ਧਾਕਾਂ ਸਾਰੇ ਸੰਸਾਰ ਵਿਚ ਪੈ ਗਈਆਂ ਨੇ! ਉਹਨੂੰ ਵੇਖਿਆਂ ਭੁਖ ਲਹਿੰਦੀ ਹੋਵੇਗੀ! ਜੇ ਕਿਤੇ ਉਹਦਾ ਦੀਦਾਰ ਹੋ ਜਾਵੇ ਤਾਂ ਬਸ!" ਉਸ ਸੋਚਿਆ ਅਤੇ ਡੂੰਘੀ ਆਹ ਭਰੀ।

ਧੀਦੋ ਅਜੇ ਛੋਟਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ! ਉਹਦਾ ਬਾਪ ਮੌਜੂ ਤਖਤ ਹਜ਼ਾਰੇ ਦਾ ਚੌਧਰੀ ਸੀ। ਚੰਗਾ ਖਾਂਦਾ ਪੀਂਦਾ ਘਰ ਸੀ। ਸਾਰੇ ਇਲਾਕੇ ਵਿਚ ਮੌਜੂ ਚੌਧਰੀ ਦੀ ਇਜ਼ਤ ਬਣੀ ਹੋਣੀ ਸੀ। ਜ਼ਾਤ ਦਾ

ਉਹ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਮਲਾਰਾਂ ਨਾਲ ਪਾਲਿਆ। ਧੀਦੋ ਮਸਾਂ ਦਸ ਬਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ ਵੰਡ ਲਈ, ਚੰਗੀ ਚੰਗੀ ਆਪ ਰਖ ਲਈ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ, ਲਾਡਲਾ ਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿੱਥੋਂ ਕਰਦਾ! ਉਹ ਆਪਣੇ ਪੱਟਾਂ ਨੂੰ ਲਸ਼ਕਾਈ ਬੋਦੇ ਵਾਹੀਂ,

12