ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਥ ਵਿਚ ਵੰਝਲੀ ਲਈਂ ਸਾਰਾ ਸਾਰਾ ਦਿਨ ਪਿੰਡ ਦੀਆਂ ਗਲੀਆਂ ਵਿਚ ਫਿਰ ਤੁਰ ਛੱਡਦਾ ਜਾਂ ਸੁਹਣੀਆਂ ਤ੍ਰੀਮਤਾਂ ਨਾਲ ਜਕੜਾਂ ਮਾਰ ਲੈਂਦਾ। ਜਦੋਂ ਉਹ ਘਰ ਆਕੇ ਰੋਟੀ ਖਾਣ ਲਗਦਾ ਤਾਂ ਉਹਦੀਆਂ ਭਾਬੀਆਂ ਉਹਨੂੰ ਕੰਮ ਨਾ ਕਰਨ ਕਰ ਕੇ ਵਢਣ ਖਾਣ ਨੂੰ ਪੈਂਦੀਆਂ। ਨਿਤ ਦਿਆਂ ਤਾਹਨਿਆਂ ਮਿਹਣਿਆਂ ਤੋਂ ਸਤਿਆ ਉਹ ਘਰੋਂ ਨਿਕਲ ਟੁਰਿਆ......

ਧੀਦੋ ਆਪਣੇ ਵਿਚਾਰਾਂ ਵਿਚ ਮਗਨ ਟੁਰਦਾ ਰਿਹਾ, ਟੁਰਦਾ ਰਿਹਾ! ਆਪਣੀ ਮਾਂ ਦੀ ਅਣਪਛਾਤੀ ਜਹੀ ਯਾਦ ਉਹਨੂੰ ਆਈ, ਉਹਦੀਆਂ ਅੱਖਾਂ ਵਿਚੋਂ ਮਮਤਾ ਦੇ ਅਥਰੂ ਵਗ ਤੁਰੇ! ਮੌਜੂ ਦੀ ਜਾਣੀ ਪਛਾਣੀ ਤਸਵੀਰ ਉਹਦ ਨੈਣਾਂ ਵਿਚ ਉਤਰੀ, ਉਹਦੇ ਕਲੇਜੇ ਵਿਚ ਰੁਗ ਭਰਿਆ ਗਿਆ! ਉਹਦੇ ਭਰਾਵਾਂ ਅਤੇ ਉਹਦੀਆਂ ਭਾਬੀਆਂ ਦੀਆਂ ਸ਼ਕਲਾਂ ਉਹਦੇ ਸਾਹਮਣੇ ਆਈਆਂ, ਉਹਨੇ ਕੌੜਾ ਘੁੱਟ ਭਰਿਆ! ਅਣਵੇਖੀ ਹੀਰ ਸਲੇਟੀ ਦਾ ਉਹਨੂੰ ਖਿਆਲ ਆਇਆ, ਉਹਦੇ ਪੈਰਾਂ ਵਿਚ ਹੋਰ ਤੇਜ਼ੀ ਆ ਗਈ! ਇਕ ਅਨੂਠੀ ਮੁਸਕਾਨ ਉਹਦੇ ਬੁਲਾਂ ਤੇ ਨਚ ਪਈ ਤੇ ਉਹਨੇ ਵੰਝਲੀ ਦੀਆਂ ਮਿੱਠੀਆਂ ਸੁਰਾਂ ਛੇੜ ਦਿੱਤੀਆਂ!

ਸ਼ਾਮ ਨੂੰ ਉਹ ਤਖਤ ਹਜ਼ਾਰੇ ਤੋਂ ਵੀਹ ਪੰਝੀ ਮੀਲ ਦੀ ਵਾਟ ਤੇ ਲੰਗਰ ਮਖਤੂਮ ਨਾਮੀ ਪਿੰਡ ਵਿਚ ਪੁਜ ਗਿਆ। ਇਸੇ ਪਿੰਡ ਦੀ ਮਸੀਤ ਵਿਚ ਉਹਨੇ ਰਾਤ ਬਤੀਤ ਕੀਤੀ।

ਕੁੱਕੜ ਨੇ ਬਾਂਗ ਦਿੱਤੀ। ਧੀਦੋ ਉਠਿਆ, ਮਸੀਤ ਦੀ ਖੂਹੀ ਤੋਂ ਅਸ਼ਨਾਨ ਕੀਤਾ, ਅਪਣੇ ਆਪ ਨੂੰ ਰੀਝ ਨਾਲ ਸੁਆਰਿਆਂ ਤੇ ਝੰਗ ਸਿਆਲਾਂ ਨੂੰ ਚਾਲੇ ਪਾ ਲਏ। ਉਹਦੀ ਮੰਜ਼ਲ ਹੁਣ ਹੀਰ ਦਾ ਪਿੰਡ ਸੀ। ਉਹ ਸਿਆਲੀ ਜਾ ਕੇ ਕੀ ਕਰੇਗਾ? ਉਹ ਹੀਰ ਨੂੰ ਕਿਵੇਂ ਮਿਲੇਗਾ? ਇਹ ਨਹੀਂ ਸੀ ਸੋਚ ਰਿਹਾ। ਬਸ ਉਹ ਤਾਂ ਕੇਵਲ ਸਿਆਲਾਂ ਨੂੰ ਜਾ ਰਿਹਾ ਸੀ।

-੨-

ਜਦੋਂ ਉਹ ਝਨਾਂ ਦੇ ਤ੍ਰਿਮੂੰ ਨਾਮੀ ਪੱਤਣ ਤੇ ਪੁੱਜਾ ਉਹ ਥੱਕ ਕੇ ਚੂਰ ਹੋ

13