ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੁਕਿਆ ਸੀ। ਉਰਲੇ ਕੰਢੇ ਤੋਂ ਪਾਰਲੇ ਕੰਢੇ ਵੱਲ ਬੇੜੀ ਤੈਰਦੀ ਜਾ ਰਹੀ ਸੀ। ਉਸ ਆਲੇ ਦੁਆਲੇ ਨਜ਼ਰ ਮਾਰੀ, ਇਕ ਬੇੜੀ ਵਿਚ ਬੜਾ ਸਜੀਲਾ ਪਲੰਘ ਪਿਆ ਸੀ। ਉਹ ਮੁੜਦੀ ਬੇੜੀ ਦੀ ਉਡੀਕ ਕਰਨ ਲਈ ਉਸ ਸਜੀਲੇ ਪਲੰਘ ਤੇ ਇਕ ਪਲ ਲਈ ਬੈਠ ਗਿਆ। ਪਰੰਤੂ ਉਹਦੇ ਉਥੇ ਬੈਠਣ ਦੀ ਦੇਰ ਸੀ ਕਿ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ ਤੇ ਉਹ ਉਥੇ ਹੀ ਅਪਣੇ ਉੱਤੇ ਚਾਦਰ ਤਾਣਕੇ ਸੌਂ ਗਿਆ।

ਪੱਤਣ ਦਾ ਮਲਾਹ ਲੁੱਡਣ ਪਾਰਲੇ ਕੰਢੇ ਤੋਂ ਬੇੜੀ ਮੋੜ ਲਿਆਇਆ। ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਸਜੀਲੇ ਪਲੰਘ ਤੇ ਸੁੱਤਾ ਪਿਆ ਹੈ। ਉਹ ਕੰਢੇ ਤੇ ਬੈਠਕੇ ਹੁੱਕਾ ਪੀਣ ਲਗ ਗਿਆ। ਉਹਦੀਆਂ ਦੋਨੋਂ ਤੀਵੀਆਂ ਵੀ ਉਹਦੇ ਪਾਸ ਆਕੇ ਬੈਠ ਗਈਆਂ। ਉਹ ਗੱਲਾਂ ਵਿਚ ਰੁਝ ਗਿਆ ਜਿਸ ਕਰਕੇ ਉਹ ਉਸ ਪਲੰਘ ਬਾਰੇ, ਸੋਚ ਵੀ ਨਾ ਸਕਿਆ, ਜੀਹਦਾ ਉਹ ਅਪਣੀ ਜਿੰਦ ਨਾਲੋਂ ਵੀ ਵਧ ਖਿਆਲ ਰਖਦਾ ਸੀ।

ਇਕ ਘੰਟਾ ਲੰਘ ਗਿਆ। ਮੁਸਾਫਰ ਘੂਕ ਸੁੱਤਾ ਪਿਆ ਸੀ।

ਹਵਾ ਵਿਚੋਂ ਮਹਿਕ ਆਈ! ਲੁੱਡਣ ਉਠਕੇ ਵੇਖਿਆ-ਅਲ੍ਹੜ ਮੁਟਿਆਰਾਂ ਦੀ ਟੋਲੀ ਪੱਤਣ ਤੇ ਪੁਜ ਗਈ ਸੀ? ਉਹਨੇ ਬੇੜੀ ਵਲ ਨਿਗਾਹ ਮਾਰੀ! ਕਿਸੇ ਮੁਸਾਫਰ ਨੂੰ ਪਲੰਘ ਤੇ ਸੁੱਤਾ ਵੇਖਕੇ ਉਹਦਾ ਤ੍ਰਾਹ ਨਿਕਲ ਗਿਆ! ਪਰ ਹੁਣ ਕੀ ਕਰਦਾ? ਮੁਟਿਆਰਾਂ ਦੇ ਖੁਸ਼ੀਆਂ ਭਰੇ ਹਾਂਸਿਆਂ ਨਾਲ ਪੱਤਣ ਦੀਆਂ ਵਾਵਾਂ ਵਿਚ ਗੰਧ ਖਿਲਰੀ ਪਈ ਸੀ। ਮੁਟਿਆਰਾਂ ਦੀ ਟੋਲੀ ਉਹਦੇ ਸਿਰ ਤੇ ਪੁਜੇ ਚੁੱਕੀ ਸੀ!

“ਵੇ ਲੁੱਡਣਾ! ਔਹ ਮੇਰੀ ਸੇਜ ਤੇ ਕਿਹੜਾ ਸੁੱਤਾ ਪਿਐ?" ਟੋਲੀ ਦੀ ਸਰਦਾਰ ਹੁਸ਼ਨਾਕ ਮੁਟਿਆਰ ਦੇ ਮੱਥੇ ਤੇ ਤਿਉੜੀ ਪਈ।

"ਬੀਬੀ, ਪਤਾ ਨੀ ਕਿਹੜਾ ਆਣ ਸੁੱਤੇ! ਮੈਂ ਵੀ ਹੁਣੇ ਵੇਖਿਐ!" ਲੁੱਡਣ ਨੇ ਦੋਨੋਂ ਹਥ ਜੋੜਕੇ ਕੰਬਦਿਆਂ ਕੰਬਦਿਆਂ ਉੱਤਰ ਦਿੱਤਾ।

ਇਹ ਮੁਟਿਆਰ ਉਹਦੇ ਮਾਲਕ ਦੀ ਅਲਬੇਲੀ ਧੀ ਸੀ।

"ਬੁਢਿਆ ਤੂੰ ਦਾਈਆਂ ਕੋਲੋਂ ਢਿਡ ਲਕੋਨਾ ਏਂ, ਇਹ ਸਭ ਤੇਰੀ ਸ਼ਰਾਰਤੀ

14