ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਖਦੀ ਐ। ਤੂੰ ਉਹਤੋਂ ਮੇਰੀ ਸੇਜ ਤੇ ਸੌਣ ਦੇ ਪੈਸੇ ਬਟੋਰੇ ਹੋਣਗੇ! ਪਹਿਲਾਂ ਉਹ ਨੂੰ ਸੌਣ ਦਾ ਸੁਆਦ ਚਖਾ ਲਵਾਂ ਫੇਰ ਲੈਨੀਆਂ ਤੇਰੀ ਖਬਰ।" ਉਹ ਕੜਕਦੀ ਹੋਈ ਬੋਲੀ।

ਉਹ ਨੇ ਕੋਲ ਪਈਆਂ ਤੂਤ ਦੀਆਂ ਛਟੀਆਂ ਵਿਚੋਂ ਇਕ ਹਰੀ ਛਮਕੀ ਚੁੱਕ ਲਈ ਤੇ ਚਾਦਰ ਤਾਣੀ ਪਏ ਮੁਸਾਫਰ ਦੁਆਲੇ ਹੋ ਗਈ।

“ਵੇ ਤੂੰ ਕਿਹੜੈਂ ਏਥੇ ਲੰਮੀਆਂ ਤਾਣੀ ਪਿਆ," ਉਹ ਨੇ ਛਮਕੀ ਦੀ ਹੁਜ ਮਾਰੀ। ਪਰ ਉਹ ਘੂਕ ਸੁੱਤਾ ਪਿਆ ਸੀ।

ਮੁਟਿਆਰ ਦੀਆਂ ਗੁਲਾਬੀ ਗੱਲ੍ਹਾਂ ਗੁੱਸੇ ਨਾਲ ਭਖ ਉੱਠੀਆਂ। ਉਹ ਨੇ ਸੁੱਤੇ ਪਏ ਮੁਸਾਫਰ ਦੇ ਤਿੰਨ ਚਾਰ ਛਮਕਾਂ ਜੜ ਦਿੱਤੀਆਂ। ਰਾਂਝੇ ਮੁਖ ਤੋਂ ਪੱਲਾ ਪਰੇ ਸਰਕਾਇਆ- ਅਸਮਾਨੀ ਚੰਦ ਦੀ ਖੂਰਸੂਝਤ ਟੁਕੜੀ ਧਰਤ ਤੇ ਉਤਰ ਪਈ! ਮੁਟਿਆਰ ਦੀਆਂ ਅੱਖਾਂ ਚੁੰਧਿਆਂ ਗਈਆਂ ਤੇ ਛਮਕੀ ਉਹ ਦੇ ਹੱਥ ਵਿਚੋਂ ਪਰੇ ਜਾ ਡਿੱਗੀ। ਮੁਸਾਫਰ ਮੁਸਕਰਾਂਦਾ ਬੋਲਿਆ, “ਮੁਟਿਆਰੇ ਕਿਉਂ ਰੁਕ ਗਈਂ ਏਂ! ਇਹੋ ਜਹੀਆਂ ਛਮਕਾਂ ਤਾਂ ਰਬ ਨਿਤ ਮਰਵਾਵੇ!"

ਮੁਟਿਆਰ ਸ਼ਰਮਾ ਗਈ! ਮੁਟਿਆਰ ਦੇ ਬਾਂਕੇ ਸਰੀਰ ਨੇ ਧੀਦੋ ਤੇ ਕੋਈ ਜਾਦੂ ਧੂੜ ਦਿੱਤਾ। ਧੀਦੋ ਦੀ ਮਨਮੋਹਣੀ ਸੂਰਤ ਮੁਟਿਆਰ ਦੇ ਧੁਰ ਅੰਦਰ ਲਹਿ ਗਈ!

“ਵੇ ਤੂੰ ਹੈਂ ਕੌਣ ਤੇ ਤੋਂ ਜਾਣਾ ਕਿੱਥੇ ਐ?" ਮੁਟਿਆਰ ਮੁਸਕਰਾਂਦੀ ਹੋਈ ਬੋਲੀ।

“ਮੈਂ ਰਾਹੀ ਆਂ ਮੁਟਿਆਰੇ, ਬੜੀ ਦੂਰੋਂ ਆਇਆਂ ਤਖਤ ਹਜ਼ਾਰੇ ਤੋਂ! ਮੇਰਾ ਨਾਂ ਧੀਧੋ ਰਾਂਝਾ ਏ! ਮੇਰਾ ਭਾਈਆ ਮੌਜੂ ਚੌਧਰੀ ਸੀ, ਉਹ ਮਰ ਗਿਆ ਏ। ਮਗਰੋਂ ਮੇਰੇ ਭਰਾਵਾਂ ਨੇ ਮੇਰੇ ਨਾਲ ਧੋਖਾ ਕੀਤਾ ਏ ਤੇ ਮੈਂ ਘਰੋਂ ਆ ਗਿਆ! ਮੈਂ ਝੰਗ ਸਿਆਲੀ ਹੀਰ ਸਲੇਟੀ ਦੇ ਦੀਦਾਰ ਲਈ ਚਲਿਆਂ! ਕਹਿੰਦੇ ਨੇ ਬੜੀ ਹੁਸ਼ਨਾਕ ਏ। ਮੁਟਿਆਰੇ ਤੂੰ ਉਹਦਾ ਕੋਈ ਥਹੁ ਪਤਾ ਦਸ।" ਰਾਂਝੇ ਨੇ ਬਿਨਾਂ ਲਕੋ ਦੇ ਸਾਰੀ ਗਲ ਸਪੱਸ਼ਟ ਕਰ ਦਿੱਤੀ!

15