ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣ ਸਾਰੀਆਂ ਮੁਟਿਆਰਾਂ ਤਾੜੀ ਮਾਰਕੇ ਹੱਸ ਪਈਆਂ। ਵ੍ਵਾਵਾਂ ਵਿਚ ਕੇਸਰ ਘੁਲ ਗਏ! ਰਾਂਝੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਇਹੋ ਜਹੀ ਕਿਹੜੀ ਗਲ ਆਖ ਬੈਠਾ ਹੈ ਜੀਹਦੇ ਕਾਰਨ ਸਾਰੀਆਂ ਮੁਟਿਆਰਾਂ ਹਸ ਹਸ ਦੂਹਰੀਆਂ ਹੋ ਰਹੀਆਂ ਨੇ।

“ਅੱਛਾ! ਤਾਂ ਤੂੰ ਹੀਰ ਵਾਸਤੇ ਐਡੀ ਦੂਰੋਂ ਆਇਐ! ਜੋੜ ਤਾਂ ਬੜਾ ਸੁਹਣਾ ਜੁੜਿਆ ਏ।" ਇਕ ਹੋਰ ਮੁਟਿਆਰ ਅੱਗੇ ਵਧੀ: ਛਮਕੀ ਵਾਲੀ ਮੁਟਿਆਰ ਹੁਣ ਦੂਜੀਆਂ ਮੁਟਿਆਰਾਂ ਵਿਚਕਾਰ ਗੁਆਚ ਗਈ ਸੀ!

“ਚਲ ਵੇ ਰਾਂਝਿਆ ਤੈਨੂੰ ਹੀਰ ਦੇ ਘਰ ਲੈ ਚੱਲੀਏ!" ਇਕ ਹੋਰ ਜਵਾਨੀ ਨੇ ਚਸਕਾ ਲਿਆ।

ਰਾਂਝਾ ਉਨ੍ਹਾਂ ਦੇ ਮਗਰ ਹੋ ਟੁਰਿਆ।

ਲੁੱਡਣ ਉਨ੍ਹਾਂ ਵਲ ਬਿਟ ਬਿਟ ਤਕਦਾ ਖੜਾ ਰਿਹਾ।

ਝੰਗ ਪਿੰਡ ਦੇ ਚੜ੍ਹਦੇ ਪਾਸੇ ਚੂਚਕ ਚੌਧਰੀ ਦੀ ਹਵੇਲੀ ਸੀ। ਸਾਰੀਆਂ ਮੁਟਿਆਰਾਂ ਮੁਗਧ ਹੋਈਆਂ ਅਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ। ਉਸ ਮੁਟਿਆਰ ਦੇ ਪਿੱਛੇ ਪਿੱਛੇ ਤੁਰਦਾ ਰਾਂਝਾ ਚੂਚਕ ਦੀ ਹਵੇਲੀ ਜਾ ਵੜਿਆ। ਅੱਗੇ ਰੰਗੀਲੇ ਪਲੰਗ ਉੱਤੇ ਬੈਠਾ ਚੌਧਰੀ ਹੁੱਕਾ ਪੀ ਰਿਹਾ ਸੀ। ਉਨ੍ਹਾਂ ਵਲ ਉਹ ਉਤਸੁਕਤਾ ਨਾਕ ਵੇਖਣ ਲੱਗਾ!

ਭਾਈਆ ਮੈਂ ਮੱਝਾਂ ਚਾਰਨ ਲਈ ਚਾਕ ਲਭ ਲਿਆਈ ਆਂ। ਇਹ ਜ਼ਾਤ ਦਾ ਰਾਂਝਾ ਏ- ਤੇ ਤਖਤ ਹਜ਼ਾਰੇ ਦੇ ਚੌਧਰੀ ਮੌਜੁ ਦਾ ਪੁੱਤਰ ਏ। ਇਹ ਘਰੋਂ ਭਾਈਆਂ ਨਾਲ ਲੜਕੇ ਏਧਰ ਚਾਕਰੀ ਕਰਨ ਆਇਆ ਏ।" ਮੁਟਿਆਰ ਨੇ ਚੂਚਕ ਦੀਆਂ ਪ੍ਰਸ਼ਨ ਸੂਚਕ ਨਿਗਾਹਾਂ ਦਾ ਉਤਰ ਬੜੀ ਸਿਆਣਪ ਨਾਲ ਦੇ ਦਿੱਤਾ!

ਚੂਚਕ ਨੇ ਨੀਵੀਂ ਪਾਈ ਖੜੇ ਰਾਂਝੇ ਵਲ ਵੇਖਿਆ, ਉਹ ਦੇ ਸਾਰੇ ਸਰੀਰ ਤੇ ਫਿਰਵੀਂ ਨਜ਼ਰ ਮਾਰੀ, ਉਹ ਨੇ ਇਸ਼ਾਰਾ ਕਰਕੇ ਆਪਣੇ ਪਾਸ ਸਦ ਲਿਆ,

16