ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਦੀ ਪਿਠ ਤੇ ਥਾਪੀ ਦਿੱਤੀ ਅਤੇ ਅਪਣੇ ਨਾਲ ਪਲੰਘ ਤੇ ਬਠਾ ਲਿਆ। ਅਪਣੀ ਧੀ ਨੂੰ ਸੰਬੋਧਨ ਕਰਕੇ ਉਹ ਨੇ ਕਿਹਾ, “ਜਾ ਹੀਰੇ ਇਹ ਨੂੰ ਕਾੜ੍ਹਨੀ ਵਿੱਚੋਂ ਦੁਧ ਦਾ ਛੰਨਾ ਕਢਕੇ ਪਲਾ ਸਵੇਰੇ ਦਾ ਭੁਖਾ ਹੋਵੇਗਾ।"

"ਹੀਰ" ਸ਼ਬਦ ਦੀ ਆਵਾਜ਼ ਰਾਂਝੇ ਦੇ ਕੰਨੀਂ ਪਈ। ਉਹ ਨੇ ਉਸ ਮੁਟਿਆਰ ਵੱਲ ਵੇਖਿਆ ਤੇ ਦੋਨੋਂ ਮੁਸਕੜੀਏ ਮੁਸਕਰਾ ਪਏ। ਦੋਨੋਂ ਮੂਸਕਾਨਾਂ ਇਕ ਦੂਜੇ ਨੂੰ ਕਤਲ ਕਰ ਗਈਆਂ।

ਰਾਝਾਂ ਹੀਰ ਦੇ ਘਰ ਮੱਝਾਂ ਤੇ ਚਾਕ ਰਹਿ ਪਿਆ।

- ੩-

ਰਾਂਝਾ ਸਾਜਰੇ ਹੀ ਵੱਗ ਨੂੰ ਬੇਲੇ ਵਿਚ ਲੈ ਜਾਂਦਾ। ਜਦ ਵੰਝਲੀ ਤੇ ਮਿੱਠੀਆਂ ਸੁਰਾਂ ਖੇੜਦਾ, ਸਾਰਾ ਬੇਲਾ ਨਸ਼ਿਆ ਜਾਂਦਾ। ਚਰਦੇ ਪਸ਼ੂ ਬੂਥੀਆਂ ਚੁੱਕਕੇ ਉਹਦੀਆਂ ਤਾਨਾ ਸੁਣਨ ਲਈ ਖੜੋ ਜਾਂਦੇ। ਹੀਰ ਬੜੀ ਰੀਝ ਨਾਲ ਰਾਂਝੇ ਲਈ ਚੂਰੀ ਕੁਟਦੀ ਤੇ ਆਪ ਬੇਲੇ ਵਿੱਚ ਜਾ ਪੁਜਦੀ।

ਇਕ ਦਿਨ ਜਦੋਂ ਉਹ ਬੇਲੇ ਵਿਚ ਪੁੱਜੀ ਤਾਂ ਰਾਂਝੇ ਦੀ ਕੋਇਲ ਜੇਹੀ ਵਾਜ ਉਹ ਦੇ ਕੰਨੀਂ ਪਈ। ਉਹ ਉਹਦੀ ਪਿਠ ਪਿੱਛੇ ਮਕ ਦੇਕੇ ਖੜੋ ਗਈ। ਰਾਂਝਾ ਵਜਦ ਵਿਚ ਆਕੇ ਗਾ ਰਿਹਾ ਸੀ:

ਆਖੇਂ ਗਲ ਤਾਂ ਹੀਰੇ ਕਹਿਕੇ ਸੁਣਾ ਦਿਆਂ ਨੀ ਦੇਕੇ ਤੈਨੂੰ ਨਢੀਏ ਸੋਹਣੇ ਨੀ ਹਵਾਲੇ ਇੰਦਰ ਖਾੜੇ ਦੇ ਵਿਚ ਪਰੀਆਂ' ਸਭ ਤੋਂ ਚੰਗੀਆਂ ਨੀ ਗਾਵਣ ਜਿਹੜੀਆਂ ਮਿੱਠੇ ਰਾਗ ਜੋ ਸੁਰਤਾਲੇ ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ ਮੈਂ ਕੀ ਜਾਣਾਂ ਇਹਨਾਂ ਅੱਖੀਆਂ ਦੇ ਚਾਲੇ

ਜਾਲ ਫੈਲਾਇਆ ਹੀਰੇ ਤੇਰੀਆਂ ਅੱਖੀਆਂ ਨੇ

17