ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਡਦੇ ਜਾਂਦੇ ਪੰਛੀ ਜਿਨ੍ਹਾਂ ਨੇ ਫਸਾਲੇ
ਤਿੰਨ ਸੌ ਸਠ ਸਹੇਲੀ ਲੈਕੇ ਤੁਰਦੀ ਨਢੀਏ ਨੀ
ਸੂਬੇਦਾਰ ਜਿਊਂ ਸੋਹਣੀ ਸਭ ਦੇ ਤੂੰ ਵਿਚਾਲੇ
ਬਲਣ ਮਸ਼ਾਲਾਂ ਵਾਂਗੂ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੋਂ ਭਮਕੱੜ ਵਿਚ ਫਸਾਲੇ
ਮੁਖੜਾ ਤੇਰਾ ਹੀਰੇ ਸੋਹਣਾ ਫੁਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਸੇਹਲੀ ਤੇਰੀ ਨਢੀਏ ਵਾਂਗ ਨੀ ਕਮਾਣ ਦੇ
ਅੱਖੀਆਂ ਤੇਰੀਆਂ ਨੇ ਤੀਰ ਨਿਸ਼ਾਨੇ ਲਾਲੇ
ਵਿੰਨਿਆਂ ਕਾਲਜਾਂ ਨਾ ਹਿਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ

ਹੀਰ ਤੋਂ ਰਹਿ ਨਾ ਹੋਇਆ, ਉਹਨੇ ਨਸਕੇ ਰਾਂਝੇ ਦੁਆਲੇ ਅਪਣੀਆਂ ਮਖਮਲੀ ਬਾਹਾਂ ਵੱਲੋਂ ਦਿੱਤੀਆਂ। ਰਾਂਝਾ ਤ੍ਰਬਕ ਪਿਆ। ਸੂਹੇ ਗੁਲਾਬ ਵਾਂਗ ਟਹਿਕਦਾ ਹੀਰ ਦਾ ਪਿਆਰਾ ਮੁਖੜਾ ਰਾਂਝੇ ਦੀ ਝੋਲੀ ਵਿਚ ਆਣ ਪਿਆ। ਦੋਨਾਂ ਪ੍ਰੀਤ ਨਭਾਉਣ ਦੇ ਕੌਲ ਕਰਾਰ ਕਰ ਲਏ।

ਹੀਰ ਰਾਂਝੇ ਨੂੰ ਹਰ ਰੋਜ਼ ਬੇਲੇ ਵਿਚ ਚੂਰੀ ਖੁਆਉਣ ਜਾਂਦੀ। ਦੋਨੇ ਕੱਠੇ ਚੂਰੀ ਖਾਂਦੇ, ਪਿਆਰ ਭਰੀਆਂ ਮਾਖਿਓਂ ਮਿੱਠੀਆਂ ਗੱਲਾਂ ਕਰਦੇ। ਕਈ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਆਖਰ ਇਨ੍ਹਾਂ ਦੇ ਇਸ਼ਕ ਦੀ ਚਰਚਾ ਝੰਗ ਦੇ ਘਰ ਘਰ ਦੀ ਚਰਚਾ ਬਣ ਗਈ। ਹੀਰ ਦੇ ਮਾਪੇ ਏਸ ਗਲ ਤੋਂ ਬੇਖਬਰ ਸਨ, ਇਨ੍ਹਾਂ ਕੋਲ ਹੀਰ ਬਾਰੇ ਕਿਸੇ ਨੂੰ ਗਲ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ। ਉਂਜ ਆਮ ਲੋਕਾਂ ਨੂੰ ਏਸ ਬਾਂਕੇ ਜੋੜੇ ਦਾ ਪਿਆਰ ਭੈੜੈ ਨਹੀਂ ਸੀ ਲਗਦਾ, ਪਰੰਤੂ ਹੀਰ ਦਾ ਚਾਚਾ ਕੈਦੋ ਲੰਗਾ ਇਹ ਬਰਦਾਸ਼ਤ ਨਾ ਕਰ ਸਕਿਆ। ਉਹ ਦੀ ਸਾਰੀ ਉਮਰ ਉਪੱਧਰਾਂ ਵਿਚ ਹੀ ਲੰਘ ਗਈ ਸੀ। ਉਹ ਨੇ ਆਪਣੇ ਵੱਡੇ ਭਰਾ ਚੂਚਕ ਕੋਲ ਹੀਰ ਰਾਂਝੇ ਦੇ ਇਸ਼ਕ ਦੀ ਗਲ ਤੋਰੀ। ਚੂਚਕ ਨੂੰ ਅਪਣੀ ਧੀ ਤੇ ਵਿਸ਼ਵਾਸ਼ ਸੀ ਉਸ ਪਰਮਾਣ

18