ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਿਨ ਵੇ ਬਣਾਇਆ ਲਾੜਾ ਜੰਜਾਂ ਦਾ
ਕਿਨ ਬੱਧੇ ਸਿਹਰੇ
ਮਾਂ ਬਣਾਇਆ ਲਾੜਾ ਜੰਜਾਂ ਦਾ
ਭੈਣ ਬੱਧੇ ਸਿਹਰੇ
ਕਢ ਖਾਂ ਪਾਂਧਿਆ ਪੱਤਰੀ
ਲਿੱਖੀਂ ਲੇਖ ਮੇਰੇ
ਲਿਖਣ ਵਾਲਾ ਲਿਖ ਗਿਆ
ਵਸ ਨਹੀਂ ਮੇਰੇ
ਆਖਿਓ ਰਾਂਝੇ ਚਾਕ ਨੂੰ
ਮੱਝੀਆਂ ਛੇੜੇ
ਮੱਝੀਆਂ ਛੇੜਦਾ ਰਹਿ ਗਿਆ
ਹੀਰ ਲੈ ਗਏ ਖੇੜੇ

੨o


ਸਾਂਵਲਿਆ ਤੇ ਸੌਂਲਿਆ ਵੇ ਮੁੰਡਿਆ
ਤੂੰ ਮੇਰਾ ਵੇ ਮੈਂ ਤੇਰੀ
ਤੂੰ ਮੇਰਾ ਤੇ ਮੈਂ ਤੇਰੀ ਚੀਰੇ ਵਾਲਿਆ
ਪਾ ਰਾਂਝਣ ਵਾਲੀ ਫੇਰੀ
ਪਾ ਜੋਗੀ ਵਾਲੀ ਫੇਰੀ ਚੀਰੇ ਵਾਲਿਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝੇ ਬਾਗ ਲਵਾਇਆ
ਖਟੜੇ ਲਗੜੇ ਤੇ ਮਿਠੜੇ ਵੀ ਲਗੜੇ
ਨਿੰਬੂਆਂ ਦਾ ਰੂਪ ਸਵਾਇਆ
ਚਲੋ ਸਹੀਓ ਰਲ ਵੇਖਣ ਚੱਲੀਏ
ਰਾਂਝਣ ਵਾਲਾ ਚੁਬਾਰਾ
ਹੀਰ ਨਿਮਾਣੀ ਜੋ ਇੱਟਾਂ ਢੋਵੇ

126