ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰਾਂਝਣ ਢੋਂਦਾ ਗਾਰਾ
ਚਲੋ ਸਹੀਓ ਰਲ ਵੇਖਣ ਚਲੀਏ
ਰਾਂਝਣ ਭੇਸ ਵਟਾਇਆ
ਕੰਨ ਪੜਵਾਕੇ ਮੁਦਰਾਂ ਪਾਈਆਂ
ਮੱਥੇ ਤਿਲਕ ਲਗਾਇਆ
ਹੀਰ ਦੀ ਖਾਤਰ ਮੰਗਣ ਚੜ੍ਹਿਆ
ਘਰ ਘਰ ਅਲਖ ਜਗਾਇਆ

੨੧


ਡੰਗੀ ਹੋਈ ਇਸ਼ਕੇ ਦੀ
ਹੀਰ ਸਪ ਦਾ ਬਹਾਨਾ ਕੀਤਾ

੨੨


ਉਰਲੇ ਤਾਂ ਵਿਹੜੇ ਜੋਗੀ ਆ ਬੜਿਆ
ਓਥੇ ਕੁੜੀਆਂ ਦਾ ਤ੍ਰਿਜੰਣ ਗੂੰਜਦਾ ਸੀ
ਉੱਠੀਂ ਉੱਠੀਂ ਭਾਬੋ ਜੋਗੀ ਖੈਰ ਪਾਦੇ
ਜੋਗੀ ਖੜਿਆਂ ਨੂੰ ਰੈਣ ਬਤੀਤ ਗਈ
ਆਪ ਚੌਲ ਖਾਵੇਂ ਸਾਨੂੰ ਚੀਣਾ ਪਾਵੇਂ
ਸਾਡੀ ਡਾਹਡੇ ਅੱਗੇ ਫਰਿਆਦ ਹੋਵੇ
ਚੀਣਾ ਡੁਲ੍ਹ ਗਿਆ ਤੂੰਬੀ ਫੁਟ ਗਈ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾ ਗਈ
ਤੈਨੂੰ ਕੀ ਹੋਇਆ ਭਾਬੋ ਕੀ ਹੋਇਆ
ਤੇਰਾ ਰੰਗ ਅਸਮਾਨੀ ਜਰਦ ਹੋਇਆ
ਮੇਰੇ ਨਾਗ ਲੜਿਆ ਨੀ ਨਣਦੇ ਨਾਗ ਲੜਿਆ
ਡੰਗ ਮਾਰ ਬਾਗੀਂ ਜਾ ਨੀ ਬੜਿਆ
ਚਲ ਚਲ ਨੀ ਭਾਬੋ ਉਸ ਜੋਗੀ ਕੋਲੇ
ਟਾਹਣੀ ਉਸ ਜੋਗੀ ਕੋਲੋਂ ਕਰਵਾ ਲਈਏ ਨੀ

127