ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਠੀਂ ਉੱਠੀਂ ਜੋਗੀ ਕੁੰਡਾ ਖੋਹਲ ਸਾਨੂੰ
ਸਾਨੂੰ ਖੜਿਆਂ ਨੂੰ ਰੈਣ ਵਿਹਾਰ ਗਈ
ਸਾਡਾ ਹਾਰ ਟੁਟਿਆ ਜੀ ਸੁੱਚੇ ਮੋਤੀਆਂ ਦਾ
ਸਾਨੂੰ ਚੁਗਦਿਆਂ ਨੂੰ ਰੈਣ ਵਿਹਾਰ ਗਈ

੨੩


ਅੰਬਾਂ ਤੇ ਤੁਤੀ ਠੰਡੀ ਛਾਂ
ਕੋਈ ਪ੍ਰਦੇਸੀ ਜੋਗੀ ਆਣ ਲੱਥੇ
ਚਲ ਨਣਦੇ ਪਾਣੀ ਨੂੰ ਚੱਲੀਏ
ਪਾਣੀ ਦੇ ਪਜ ਜੋਗੀ ਦੇਖੀਏ ਨੀ
ਕਿੱਥੇ ਰੱਖਾਂ ਨਣਦੇ ਡੋਲ ਨੀ
ਕਿੱਥੇ ਤਾਂ ਖੜ੍ਹਕੇ ਜੋਗੀ ਦੇਖੀਏ ਨੀ
ਨੀਵੇਂ ਤਾਂ ਧਰਦੇ ਭਾਬੋ ਡੋਲ ਨੀ
ਉੱਚੇ ਤਾਂ ਖੜਕੇ ਜੋਗੀ ਦੇਖੀਏ ਨੀ
ਇਸ ਜੋਗੀ ਦੇ ਲੰਬੇ ਲੰਬੇ ਕੇਸ ਮੀ
ਦਹੀਓਂ ਕਟੋਰੇ ਜੋਗੀ ਨਹਾਂਵਦਾ ਸੀ
ਇਸ ਜੋਗੀ ਦੇ ਚਿੱਟੇ ਚਿੱਟੇ ਦੰਦ ਨੀ।
ਦਾਤਣ ਤੇ ਕੁਰਲੀ ਜੋਗੀ ਕਰ ਰਿਹਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਨੈਣ ਨੀ
ਸੁਰਮਾਂ ਸੈਲਾਈ ਜੋਗੀ ਪਾਂਵਦਾ ਸੀ
ਇਸ ਜੋਗੀ ਦੇ ਸੋਹਣੇ ਸੋਹਣੇ ਪੈਰ ਨੀ
ਬੂਟ ਜੁਰਾਬਾਂ ਜੋਗੀ ਪਾਂਵਦਾ ਸੀ
ਚਲ ਨੀ ਭਾਬੋ ਘਰ ਨੂੰ ਚੱਲੀਏ
ਸੱਸ ਉਡੀਕੇ ਨੂੰਹੋ ਆ ਘਰੇ
ਸੱਸਾਂ ਨੂੰ ਨੂੰਹਾ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੋਗੀ ਦੇ ਨੀ

128