ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸਹੁਰਾ ਉਡੀਕੇ ਨੂੰਹੇ ਆ ਘਰੇ
ਸਹੁਰੇ ਨੂੰ ਨੂੰਹਾਂ ਨਣਦੇ ਹੋਰ ਹੋਰ ਨੀ
ਮੈਂ ਮਨ ਰੱਖਾਂ ਵਲ ਜੱਗੀ ਦੇ ਨੀ
ਚਲ ਵੇ ਜੋਗੀ ਕਿਸੇ ਦੇਸ
ਕੂੰਡੀ ਸੋਟਾ ਤੇਰਾ ਮੈਂ ਚੁੱਕਾਂ ਵੇ
ਮਰਵੇ ਜੋਗੀ ਕਿਸੇ ਦੇਸ ਵੇ
ਤੂੰ ਮੇਰੀ ਚੰਚਲ ਭਾਬੋ ਮੋਹ ਲਈ ਵੇ
ਮਰਨ ਨੀ ਨਣਦੇ ਤੇਰੇ ਵੀਰ
ਇਹ ਪ੍ਰਦੇਸੀ ਜੋਗੀ ਕਿਊਂ ਮਰੇ

129