ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਥੋਂ ਤਕਿਆ ਨਾ ਜਾਵੇ
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵੱਲ ਧਾਵੇ


ਉੱਚੀਆਂ ਲੰਬੀਆਂ ਟਾਹਲੀਆਂ
ਵਿਚ ਗੁਜਰੀ ਦੀ ਪੀਂਘ
ਪੀਂਘ ਝੁੰਟੇਂਦੇ ਦੋ ਜਣੇ
ਆਸ਼ਕ ਤੇ ਮਾਸ਼ੂਕ
ਪੀਂਘ ਝੁੰਟੇਂਦੇ ਢਹਿ ਪਏ
ਹੋ ਗਏ ਚਕਨਾ ਚੂਰ
ਸੱਸੀ ਤੇ ਪੂੰਨੂੰ ਰਲ ਸੁੱਤੇ
ਮੁਖ ਤੇ ਪਾਕੇ ਰੁਮਾਲ
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ
ਮਗਰੇ ਸੱਸੀ ਤੁਰ ਪਈ
ਮੈਂ ਭੀ ਚਲਸਾਂ ਤੋੜ


ਆਪਣੇ ਕੋਠੇ ਮੈਂ ਖੜੀ
ਪੰਨੂੰ ਖੜਾ ਮਸੀਤ ਵੇ
ਭਰ ਭਰ ਅੱਖੀਆਂ ਡੋਲਦੀ
ਨੈਣੀਂ ਲੱਗੀ ਪ੍ਰੀਤ ਵੇ
ਹੈ ਵੇ ਪੁੰਨੂੰ ਜ਼ਾਲਮਾ
ਹੈ ਵੇ ਦਿਲਾਂ ਦਿਆ ਮਹਿਰਮਾਂ

131