ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਲਾਦੀ ਲਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਵੀ ਨਾਲ ਲਾਦੀਆਂ ਦੇ

ਅੰਦਰ ਬੜਜਾ ਧੀਏ
ਗੱਲਾਂ ਕਰਲੈ ਧੀਏ
ਅਸੀਂ ਪੁੱਟ ਦਿੱਤੇ
ਇਨ੍ਹਾਂ ਲਾਦੀਆਂ ਨੇ
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁਟਿਆ
ਲਾਲ ਬਾਰੀਆਂ ਦਾ



ਮਰਨ ਕਲਾਲ ਜਗ ਹੋਵਣ ਥ੍ਹੋੜੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁਪ ਕੀਤਾ
ਇਕ ਅਫਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ

133