ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੱਸੀ ਤੇਰੇ ਬਾਗ ਵਿਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ

ਤੱਤੀ ਸੀ ਰੇਤ ਸੜ ਗਏ ਪੈਰ ਮੇਰੇ
ਕਿਧਰ ਗਏ ਕੌਲ ਇਕਰਾਰ ਤੇਰੇ

ਬਲੋਚਾ ਜ਼ਾਲਮਾ ਸੁਣ ਵੈਣ ਮੇਰੇ
ਕਚਾਵਾ ਯਾਰ ਦਾ ਦੋ ਨੈਣ ਮੇਰੇ

ਬਲੋਚਾ ਜ਼ਾਲਮਾ ਸਮਝ ਨਜ਼ਰ ਨੂੰ
ਕਿ ਨਜ਼ਰਾਂ ਤੇਰੀਆਂ ਪਾੜਨ ਪੱਥਰ ਨੂੰ

ਸੱਸੀ ਤੇਰੇ ਬਾਗ ਵਿਚ ਮਿਰਚਾਂ ਦਾ ਬੂਟਾ
ਨੀ ਉਹ ਲੱਗਾ ਜਾਂਦੜਾ ਕੌਲਾਂ ਦਾ ਝੂਠਾ

ਸੱਸੀ ਤੇਰੇ ਬਾਗ ਵਿਚ ਘੁਗੀਆਂ ਦਾ ਜੌੜਾ
ਕਿ ਚੰਦਰੀ ਨੀਂਦ ਨੇ ਪਾਇਆ ਵਿਛੋੜਾ

ਸੱਸੀ ਤੇਰੇ ਬਾਗ ਵਿਚ ਉਤਰੇ ਬਪਾਰੀ
ਆਪੇ ਤੁਰ ਜਾਣਗੇ ਕਰਕੇ ਤਿਆਰੀ

ਬਲੋਚਾ ਜ਼ਾਲਮਾ ਨਾ ਮਾਰ ਤਾਹਨੇ
ਰਬ ਦੇ ਵਾਸਤੇ ਮਿਲਜਾ ਮਦਾਨੇ

ਬਲੋਚਾ ਜ਼ਾਲਮਾਂ ਨਾ ਮਾਰ ਸੀਟੀ
ਅੱਲਾ ਦੇ ਵਾਸਤੇ ਮਿਲ ਜਾ ਮਸੀਤੀਂ


ਦਿਨ ਚੜ੍ਹਿਆ ਤੇ ਪੈ ਗਈ ਜੁਦਾਈ ਵੇ

134