ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਹੀਂ ਕੋਈ ਗਲ ਪੁਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ
ਰਾਤ ਅੰਧੇਰੀ ਵੇਲੇ ਕੁਵੇਲੇ
ਮਾਏ ਨੀ ਢੂੰਡਾਂ ਜੰਗਲ ਬੇਲੇ
ਦਿਸਦਾ ਨਹੀਂ ਮੇਰਾ ਮਾਹੀ ਵੇ
ਚੜ੍ਹ ਕੋਠੇ ਤੇ ਮਾਰੀ ਝਾਤੀ
ਦਿਸਦੀ ਨਹੀਂ ਮੇਰੇ ਪੁੰਨੂੰ ਦੀ ਡਾਚੀ
ਨਾ ਦਿਸੇ ਸੋਹਣਾ ਮਾਹੀ ਵੇ
ਦਿਨ ਚੜਿਆ ਤੇ ਪੈ ਗਈ ਜੁਦਾਈ ਵੇ
ਨਹੀਂ ਕੋਈ ਗਲ ਪੁਛ ਲਈ
ਸੱਸੀ ਚੋਰੀ ਚੋਰੀ ਪ੍ਰੀਤ ਲਗਾਈ ਵੇ

੧੦


ਤੇਰਾ ਲੁਟਿਆ ਸ਼ਹਿਰ ਭੰਬੋਰ
ਸੱਸੀਏ ਬੇ-ਖਬਰੇ
ਬੇ-ਖਬਰੀ ਵਿਚ ਪ੍ਰੀਤ ਲਗਾਈ
ਹੋਸ਼ ਆਈ ਤੇ ਵਿਛੜਿਆ ਮਾਹੀ
ਕੌਣ ਲਿਆਵੇ ਉਹਨੂੰ ਮੋੜ
ਸੱਸੀਏ ਬੇ-ਖਬਰੇ

ਤੇਰਾ ਲੁਟਿਆ ਸ਼ਹਿਰ ਭੰਬੋਰ
ਨਾਂ ਉਹਦੇ ਪੈਰ ਦੀ ਜੁੱਤੀ
ਪਲ ਦੀ ਪਲ ਮੈਂ ਐਵੇਂ ਸੁੱਤੀ
ਸੁਰਤ ਆਈ ਗਿਆ ਛੋੜ

135