ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੱਸੀਏ ਬੇ-ਖਬਰੇ
ਤੇਰਾ ਲੁਟਿਆ ਸ਼ਹਿਰ ਭੰਬੋਰ
ਬੇ-ਸਮਝੀ ਵਿਚ ਉਮਰ ਗੁਜ਼ਾਰੀ
ਮਾਹੀ ਨਾ ਮਿਲਿਆ ਜਾਂਦੀ ਵਾਰੀ
ਲੈ ਗਏ ਹੋਰ ਵਿਛੜ
ਸੱਸੀਏ ਬੇ-ਖਬਰੇ
ਤੇਰਾ ਲੁਟਿਆ ਸ਼ਹਿਰ ਭੰਬੋਰ

ਮੈਂ ਮਾਹੀ ਦੇ ਮਗਰੇ ਜਾਸਾਂ
ਉਸਦੇ ਪਿੱਛੇ ਜਾਨ ਗਵਾਸਾਂ
ਪੈ ਜਾਸਾਂ ਵਿਚ ਗੋਰ
ਸੱਸੀਏ ਬੇ-ਖਬਰੇ
ਤੇਰਾ ਲੁਟਿਆ ਸ਼ਹਿਰ ਭੰਬੋਰ

ਬੇ-ਖਬਰੀ ਵਿਚ ਪ੍ਰੀਤ ਲਗਾਕੇ
ਬੈਠੀ ਆਪਣਾ ਆਪ ਭੁਲਾਕੇ
ਹੁਣ ਕਿਉਂ ਪਾਵੇਂ ਸ਼ੋਰ
ਸੱਸੀਏ ਬੇ-ਖਰੇ
ਤੇਰਾ ਲੁਟਿਆ ਸ਼ਹਿਰ ਭੰਬੋਰ

੧੧


ਵੇ ਤੂੰ ਮਰ ਜਾਏਂ ਊਠਾ ਅੜਿਆ
ਵੇ ਤੂੰ ਯਾਰ ਮੇਰਾ ਚੁਕ ਖੜਿਆ
ਬੇ-ਦਰਦਾਂ ਨੂੰ ਤਰਸ ਨਾ ਆਇਆ
ਪੁੰਨੂੰ ਵਸ ਬਲੋਚਾਂ ਪਾਇਆ
ਤੇ ਨਾਲ ਰੱਸੀ ਦੇ ਕੜਿਆ

136