ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨ੍ਹਾਵੇ ਧਵੇ ਸੋਹਣੀ ਪਹਿਨੇ ਪੁਸ਼ਾਕਾਂ
ਅਤਰ ਫੁਲੇਲ ਲਗਾਵੇ
ਗਿੱਧੇ ਵਿਚ ਉਹ ਹਸ ਹਸ ਆਵੇ
ਮਹੀਂਵਾਲ ਮਹੀਂਵਾਲ ਗਾਵੇ
ਸੋਹਣੀ ਦੀ ਠੋਡੀ ਤੇ
ਮਛਲੀ ਹੁਲਾਰੇ ਖਾਵੇ



ਮੱਥਾ ਤੇਰਾ ਚੌਰਸ ਖੂੰਜਾ
ਜਿਉਂ ਮੱਕੀ ਦੇ ਕਿਆਰੇ
ਉਠ ਖੜ ਸੋਹਣੀਏ ਨੀ
ਮਹੀਂਵਾਲ ਹਾਕਾਂ ਮਾਰੇ।



ਮਹੀਂਵਾਲ ਨੇ ਕਰੀ ਤਿਆਰੀ
ਮੋਢੇ ਜਾਲ ਟਕਾਇਆ
ਲੀੜੇ ਲਾਹਕੇ ਰੱਖੇ ਪੱਤਣ ਤੇ
ਜਾਲ ਚੁਫੇਰੇ ਲਾਇਆ
ਅੱਗੇ ਤਾਂ ਮਛਲੀ ਸੌ ਸੌ ਫਸਦੀ

੧੪੬