ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਜ ਲੋਹੜਾ ਕੀ ਆਇਆ
ਯਾਰ ਮੇਰੇ ਨੇ ਮੰਗਣਾ ਗੋਸ਼ਤ
ਮੈਨੂੰ ਨਹੀਂ ਥਿਆਇਆ
ਲੈਕੇ ਫੇਰ ਨਾਮ ਗੁਰਾਂ ਦਾ
ਚੀਰਾ ਪੱਟ ਨੂੰ ਲਾਇਆ
ਢੇਡ ਸੇਰ ਜਾਂ ਕਢ ਲਿਆ ਗੋਸ਼ਤ
ਵਿਚ ਥਾਲ ਦੇ ਪਾਇਆ
ਲੈਕੇ ਮਹੀਂਵਾਲ ਤੁਰ ਪਿਆ
ਕੋਲ ਸੋਹਣੀ ਦੇ ਆਇਆ
ਖਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ



ਤੂੰ ਹਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚਲ ਕਿਧਰੇ ਦੋ ਗੱਲਾਂ ਕਰੀਏ
ਬਹਿਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ
ਬਜ ਗਏ ਢੋਲ ਨਗਾਰੇ
ਸੋਹਣੀਏਂ ਆਜਾ ਨੀ
ਡੁਬਦਿਆਂ ਨੂੰ ਰੱਬ ਤਾਰੇ

੧੪੭