ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਿਕਰੇ ਨੀ ਕੰਡਿਆਲੀਏ
ਤੇਰੀ ਠੰਡੜੀ ਛਾਂ
ਲਗ ਲਗ ਜਾਂਦੀਆਂ ਮਜਲਸਾਂ
ਬਹਿ ਬਹਿ ਜਾਣ ਦੀਵਾਨ
ਨੀਲੇ ਘੋੜੇ ਵਾਲਿਆ
ਘੋੜਾ ਸਹਿਜ ਦੁੜਾ
ਧਮਕ ਪਵੇ ਮੇਰੇ ਮਹਿਲ ਨੂੰ
ਕਜਲੇ ਪਏ ਰਵਾਲ
ਬਾਰੀ ਵਿਚ ਖੜੋਤੀਏ
ਸ਼ੀਸਾ ਨਾ ਲਿਸ਼ਕਾ
ਕਹਿਰ ਪਵੇ ਤੇਰੇ ਰੂਪ ਨੂੰ
ਗਿਆ ਕਲੇਜੇ ਨੂੰ ਖਾ
ਪੱਟੀਆਂ ਰੱਖ ਗਵਾ ਲਈਆਂ
ਨੈਣ ਗਵਾ ਲਏ ਰੋ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਮਿਲਿਆ ਨਾ ਕੋ
ਪੱਟੀਆਂ ਰੱਖ ਗੁੰਦਾ ਕੇ
ਨੈਣਾਂ ਨੂੰ ਸਮਝਾ
ਏਸ ਜਵਾਨੀ ਦੇ ਹਾਣ ਦਾ
ਮਹਿਰਮ ਹੈ ਮਹੀਂਵਾਲ

੧੪੮