ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਟਾ ਵੇ ਸੁਣ ਮੇਰਿਆ
ਸੋਹਣੀ ਨੂੰ ਸਮਝਾ
ਤੈਨੂੰ ਸੁੱਤਾ ਛੱਡਕੇ
ਜਾਂਦੀ ਕੋਲ ਮਹੀਂਵਾਲ
ਮਾਏਂ ਨੀ ਸੁਣ ਮੇਰੀਏ
ਐਡੇ ਬੋਲ ਨਾ ਬੋਲ
ਦਿਨੇ ਕਢ੍ਹੇ ਕਸੀਦੜਾ
ਰਾਤੀਂ ਸੌਂਦੀ ਸਾਡੇ ਕੋਲ
ਨਾਰੀਆਂ ਚੰਚਲ ਹਾਰੀਆਂ
ਚੰਚਲ ਕੰਮ ਕਰਨ
ਦਿਨੇ ਡਰਨ ਥਰ ਥਰ ਕਰਨ
ਰਾਤੀਂ ਨਦੀ ਤਰਨ
ਸਸ ਗਈ ਘੁੰਮਿਆਰ ਦੇ
ਕੱਚਾ ਘੜਾ ਪਥਾ
ਛੇਤੀ ਜਾਕੇ ਰੱਖਿਆ
ਉਸ ਬੂਝੇ ਲਾਗੇ ਜਾ
ਆ ਸੋਹਣੀ ਲੈ ਤੁਰ ਪਈ
ਠਿਲ੍ਹ ਪਈ ਦਰਿਆ
ਕੱਚਾ ਘੜਾ ਤੇ ਖੁਰ ਗਿਆ
ਸੋਹਣੀ ਵੀ ਡੁੱਬੀ ਨਾਲ
ਮੱਛੀਓ ਨੀ ਜਲ ਰਹਿੰਦੀਓ

੧੪੯