ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/156

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਢ, ਵਢ ਖਾਇਓ ਮਾਸ
ਇਕ ਨਾ ਖਾਵੇ ਨੈਣ ਅਸਾਡੜੇ
ਸਾਨੂੰ ਅਜੇ ਮਿਲਣ ਦੀ ਆਸ
ਦੁੱਧ ਦਹੀਂ ਜਮਾਇਆ
ਦਹੀਓਂ ਬਣ ਗਈ ਛਾਹ
ਅਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਲੰਬੜੇ ਰਾਹ
ਦੁੱਖੋਂ ਦਹੀਂ ਜਮਾ ਲਿਆ
ਦਹੀਓਂ ਬਣਿਆ ਪਨੀਰ
ਅਜ ਨਹੀਂ ਸੋਹਣੀ ਆਂਵਦੀ
ਕਿਤੇ ਪੈ ਗਈ ਡੂੰਘੇ ਨੀਰ


ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀ
ਵੇਖੀਂ ਰੱਬਾ ਖੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ


ਨਦੀਓਂ ਪਾਰ ਮੇਰੇ ਮਾਹੀ ਦਾ ਡਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ

੧੫੦