ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੇਲ ਦੇਈਂ ਦਿਲਦਾਰ ਘੜਿਆ
ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇਂ
ਦਰਿਆ ਠਾਠਾਂ ਮਾਰਦਾ ਏ
ਬੇ ਵਫਾਹੀਂ ਨਹੀਂ ਕਰਨੀ ਚਾਹੀਏ
ਖੜਕੇ ਅੱਧ ਵਿਚਕਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ
ਬਣ ਸਾਥੀ ਅਜ ਸਾਥ ਨਭਾਵੀਂ
ਰੋ ਰੋ ਕੇ ਸੋਹਣੀ ਪੁਕਾਰਦੀ ਸੀ
ਯਾਰ ਮਿਲਾਵੀਂ ਨਾ ਖੁਰ ਜਾਵੀਂ
ਆਖਾਂ ਮੈਂ ਅਰਜ਼ ਗੁਜ਼ਾਰ ਘੜਿਆ
ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ
ਮੈਨੂੰ ਵੀ ਲੈ ਚਲ ਪਾਰ ਘੜਿਆ
ਵੇਖਣ ਨੂੰ ਦੋਵੇਂ ਨੈਣ ਤਰਸਦੇ
ਮੇਲ ਦਈਂ ਦਿਲਦਾਰ ਘੜਿਆ

ਸ਼ਹੁ ਪਾਣੀ ਵਿਚ ਮਿੱਟੀ ਇਹ ਖੁਰਸੀ
ਮੈਂ ਇਯਾਣੀ ਇਹ ਨਾ ਜਾਣਦੀ ਸਾਂ
ਜੀਵਨ ਕੁਠੜੀ ਆਜਿਜ਼ ਲਠੜੀ
ਆ ਗਈ ਅਜਲ ਵਾਲੀ ਤਾਰ ਘੜਿਆ

૧૫૧