ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਸੋਂ ਖੋਹ ਲਈ ਗਈ। ਅਚਾਨਕ ਸਾਰੇ ਸ਼ਹਿਰ ਨੂੰ ਇਕ ਦਮ ਅਗ ਲਗ ਗਈ। ਲੋਕਾਂ ਜਾਤਾ ਕਿ ਇਹ ਹੀਰ ਰਾਂਝੇ ਦੀ ਬਦ ਅਸੀਸ ਦਾ ਫਲ ਹੈ। ਇਸੇ ਤਰ੍ਹਾਂ ਹਾਕਮ ਨੇ ਰਾਂਝੇ ਨੂੰ ਸੱਚਾ ਜਾਣਕੇ ਹੀਰ ਖੇੜਿਆਂ ਪਾਸੋਂ ਦੁਬਾਰਾ ਖੋਹਕੇ ਰਾਂਝੇ ਨੂੰ ਦੇ ਦਿੱਤੀ।

ਹੀਰ ਰਾਂਝਾ ਕਈ ਦਿਨਾਂ ਵਿਚ ਘੁੰਮਦੇ ਘੁਮਾਂਦੇ ਝੰਗ ਦੇ ਪਤਣ ਤੇ ਪੁਜ ਗਏ। ਕਿਸੇ ਨੇ ਚੂਚਕ ਨੂੰ ਜਾ ਦਸਿਆ ਕਿ ਹੀਰ ਰਾਂਝਾ ਪੱਤਣ ਤੇ ਬੈਠੇ ਨੇ। ਉਹ ਉਨ੍ਹਾਂ ਨੂੰ ਘਰ ਲੈ ਆਂਇਆ। ਉਪਰੋਂ ਚੂਚਕ ਬਹੁਤ ਖੁਸ਼ ਹੋਇਆ ਪਰੰਤੂ ਉਹ ਅੰਦਰੋਂ ਨਮੋਸ਼ੀ ਦਾ ਮਾਰਿਆ ਪਿਆ ਸੀ। ਉਸ ਰਾਂਝੇ ਦੀ ਬੜੀ ਖਾਤਰਦਾਰੀ ਕੀਤੀ। ਰਾਂਝੇ ਹੁਣ ਮੁੰਦਰਾਂ ਲਾਹ ਦਿੱਤੀਆਂ। ਜਟਾਂ ਕਟਵਾਂ ਕੇ ਮੁੜ ਧੀਦੋ ਰਾਂਝਾ ਬਣ ਬੈਠਾ। ਕਈ ਯਾਰ ਬੇਲੀ ਉਹਨੂੰ ਮਿਲਣ ਲਈ ਚੂਚਕ ਦੇ ਘਰ ਆਏ। ਹੀਰ ਦੀਆਂ ਸਹੇਲੀਆਂ ਖੁਸ਼ੀ ਨਾਲ ਨਚਦੀਆਂ ਪਈਆਂ ਸਨ। ਰਾਂਝੇ ਦੀ ਵੱਝਲੀ ਮੁੜ ਮਿੱਠੀਆਂ ਤਾਨਾਂ ਛੇੜ ਦਿੱਤੀਆਂ। ਰੋਟੀ ਟੁੱਕਰ ਖਾਣ ਮਗਰੋਂ ਚੂਚਕ ਨੇ ਰਾਂਝੇ ਨੂੰ ਆਖਿਆ, "ਪੁਤਰ ਰਾਂਝਿਆ ਸਾਨੂੰ ਤੂੰ ਖਿਮਾ ਕਰਦੇ। ਅਸੀਂ ਹੀਰ ਨੂੰ ਤੇਰੇ ਨਾਲ ਨਾ ਵਿਆਹ ਕੇ ਤੇਰੇ ਨਾਲ ਬੜਾ ਅਨਿਆ ਕੀਤਾ ਸੀ। ਤੂੰ ਹੁਣ ਛੇਤੀ ਤੋਂ ਛੇਤੀ ਤਖਤ ਹਜ਼ਾਰੇ ਜਾਹ ਤੇ ਜੰਞ ਚੜ੍ਹ ਕੇ ਹੀਰ ਨੂੰ ਸ਼ਗਨਾਂ ਨਾਲ ਵਿਆਹ ਕੇ ਲੈ ਜਾ।"

ਰਾਂਝਾ ਦੂਜੇ ਦਿਨ ਸਵੇਰੇ ਸਾਰੇ ਹੀ ਜੰਞ ਲੈਣ ਲਈ ਤਖਤ ਹਜ਼ਾਰੇ ਦੇ ਰਾਹ ਪੈ ਗਿਆ। ਉਹ ਸੋਚਦਾ ਪਿਆ ਸੀ ਕਿ ਉਹ ਹੁਣ ਆਪਣੀਆਂ ਭਾਬੀਆਂ ਦੇ ਮਾਰੇ ਹੋਏ ਤਾਹਨੇ ਨੂੰ ਪੂਰਾ ਕਰੇਗਾ।

ਤੀਜੇ ਦਿਨ ਰਾਂਝਾ ਸਿਹਰੇ ਬੰਨੀ ਜੰਞ ਸਮੇਤ ਝੰਗ ਸਿਆਲਾਂ ਨੂੰ ਚਲ ਪਿਆ। ਜਦ ਉਹ ਪਿੰਡ ਦੀ ਜੂਹ ਵਿੱਚ ਪੁੱਜੇ ਤਾਂ ਰਾਂਝੇ ਦਾ ਇਕ ਜਾਣੂ ਮੱਝਾਂ ਚਰਾਂਦਾ ਚਰਾਂਦਾ ਜੰਞ ਪਾਸ ਪੁੱਜਾ ਤੇ ਰਾਂਝੇ ਨੂੰ ਗਲਵਕੜੀ ਪਾਕੇ ਰੋਣ ਲੱਗਾ! ਰਾਂਝਿਆ ਔਹ ਵੇਖਦਾ ਪਿਆਂ ਏ ਨਵੀਂ ਕਬਰ! ਇਹ ਤੇਰੀ ਹੀਰ ਦੀ ਕਬਰ ਏ! ਹੀਰ ਦੇ ਮਾਪਿਆਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿਤੈ।" ਉਹਨੇ ਨਵੀਂ ਬਣੀ ਕਬਰ ਵਣ ਇਸ਼ਾਰਾ ਕਰਕੇ ਆਖਿਆ।

28