ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਤੋਂ ਕੋਈ ਸਤ'ਕ ਸਦੀਆਂ ਪਹਿਲਾਂ ਭੰਬੋਰ ਸ਼ਹਿਰ ਵਿਚ ਸਿੰਧ ਆਦਮਖਾਨ ਨਾਮੀ ਬਾਦਸ਼ਾਹ ਰਾਜ ਕਰਦਾ ਸੀ। ਰਾਜਾ ਬੜਾ ਦਾਨੀ ਸੀ, ਕਿਸੇ ਗਲ ਦੀ ਉਹਦੇ ਘਰ ਤੋਟ ਨਹੀਂ ਸੀ ਪਰੰਤੂ ਜੇ ਤੋਟ ਸੀ ਤਾਂ ਇਕ ਔਲਾਦ ਦੀ। ਰਾਣੀ ਦੀ ਸਖਣੀ ਗੋਦ ਉਹਦੀ ਸਾਰੀ ਪਰਜਾ ਲਈ ਉਦਾਸੀ ਦਾ ਕਾਰਨ ਬਣੀ ਹੋਈ ਸੀ। ਰਾਜੇ ਨੇ ਪਰਜਾ ਸਮੇਤ ਸੱਚੇ ਰੱਬ ਅੱਗੇ ਅਰਦਾਸਾਂ ਕੀਤੀਆਂ, ਸੈਆਂ ਮੰਨਤਾਂ ਮੰਨੀਆਂ ਤੇ ਪੁੰਨਦਾਨ ਕੀਤੇ। ਰੱਬ ਤਰੁਠਿਆ, ਰਾਣੀ ਦੀ ਗੋਦ ਹਰੀ ਹੋ ਗਈ। ਉਹਦੇ ਘਰ ਪਿਆਰੀ ਬਾਲੜੀ ਨੇ ਜਨਮ ਲਿਆ। ਸਾਰੀ ਪਰਜਾ ਨੇ ਖੁਸ਼ੀਆਂ ਮਨਾਈਆਂ। ਭੰਬੋਰ ਸ਼ਹਿਰ ਜਗਮਗਾ ਉਠਿਆ। ਸਾਰੇ ਦੇ ਸਾਰੇ ਅਸਮਾਨੀ ਤਾਰੇ ਧਰਤ ਤੇ ਉਤਰ ਆਏ।

ਬਾਦਸ਼ਾਹ ਨੇ ਨੰਨੀ ਬਾਲੜੀ ਦੀ ਕਿਸਮਤ ਜਾਨਣ ਲਈ ਨਜੂਮੀ ਸੱਦ ਲਏ। ਉਨ੍ਹਾਂ ਅਪਣੀ ਜੋਤਸ਼ ਵਿਦਿਆ ਦੀ ਅਖ ਖੋਹਲੀ! ਤਾਰਿਆਂ ਜੜੀ, ਰਾਤ ਤੇ ਕਿਸੇ ਕਾਲਖ ਧੂੜ ਦਿੱਤੀ

ਨਜੂਮੀਆਂ ਦਸਿਆ, “ਹੇ ਬਾਦਸ਼ਾਹ ਸਲਾਮਤ ਇਹ ਲੜਕੀ ਤੁਹਾਡੇ ਮੱਥੇ ਕਾਲਖ ਦਾ ਟਿੱਕਾ ਲਾਵੇਗੀ! ਜਦੋਂ ਬਾਲੜੀ ਮੁਟਿਆਰ ਹੋ ਜਾਏਗੀ ਤਦ ਇਹਦਾ ਪਿਆਰ ਇਕ ਬਦੇਸ਼ੀ ਗੱਭਰੂ ਨਾਲ ਪੈ ਜਾਵੇਗਾ ਤੇ ਇਹ ਉਹ ਦੇ ਪਿੱਛੇ ਥਲਾਂ ਵਿੱਚ

ਰੁਲ ਮੋਏਗੀ!"

33